ਪੰਜਾਬੀ ਫ਼ਿਲਮ ਮਿਸਟਰ&ਮਿਸਿਜ਼ 420 ਦਾ ਦੂਜਾ ਪਾਰਟ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ. ਇਸ ਵਾਰ ਲੀਡ ਰੋਲ ਵਿਚ ਦਿਖਾਈ ਦੇਣਗੇ ਜੱਸੀ ਗਿੱਲ, ਰਣਜੀਤ ਬਾਵਾ ਤੇ ਨਾਲ ਹੀ ਹੋਣਗੇ ਕਾਮੇਡੀ ਸਟਾਰ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਅਨੀਤੀ ਦੇਵਗਨ ਅਤੇ ਪਾਇਲ ਰਾਜਪੂਤ.
ਕਈ ਵੱਡੇ ਸਟਾਰਾਂ ਨਾਲ ਲੈਸ ਇਸ ਫ਼ਿਲਮ ਦਾ ਟ੍ਰੇਲਰ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ। ਹੁਣ ਤੱਕ ਟ੍ਰੇਲਰ ਨੂੰ 65 ਲੱਖ ਤੋਂ ਜ਼ਿਆਦਾ ਵਾਰ ਦੇਕਿਆ ਜਾ ਚੁੱਕਿਆ। ਫ਼ਿਲਮ ਵਿਚਲੇ ਗਾਣ ਗਾਏ ਹਨ ਰਣਜੀਤ ਬਾਵਾ, ਜੱਸੀ ਗਿੱਲ ਤੇ ਕਰਮਜੀਤ ਅਨਮੋਲ ਨੇ।
ਫ਼ਿਲਮ ਦਾ ਟ੍ਰੇਲਰ ਲੋਕਧੁੰਨ ਪੰਜਾਬੀ ਦੇ ਯੂਟਿਊਬ ਚੈਨਲ ਫ੍ਰਾਈਡੇ ਰਸ਼ ਮੋਸ਼ਨ ਪਿਕਚਰ ਨੇ ਰਿਲੀਜ਼ ਕੀਤਾ ਹੈ।
ਬੀਨੂੰ ਢਿੱਲੋ ਨੂੰ ਲੋਕ ਕਰਨਗੇ ਮਿਸ
ਪਹਿਲੇ ਪਾਰਟ ਵਿਚ ਦਿਖਾਏ ਦਿੱਤੇ ਬੀਨੂੰ ਢਿੱਲੋ ਇਸ ਵਾਰ ਦੂਜੇ ਪਾਰਟ ਵਿਚ ਦੇਖਣ ਨੂੰ ਨਹੀਂ ਮਿਲਣਗੇ। ਨਾਲ ਹੀ ਯੁਵਰਾਜ ਹੰਸ ਤੇ ਪ੍ਰਭ ਰਾਏ ਵੀ ਫ਼ਿਲਮ ਦਾ ਹਿੱਸਾ ਨਹੀਂ ਹਨ। ਪਰ ਲੋਕ ਬੀਨੂੰ ਢਿੱਲੋ ਨੂੰ ਜ਼ਰੂਰ ਮਿਸ ਕਰਨਗੇ।
ਵੇਖੋ ਟ੍ਰੇਲਰ