ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਾਇਕ ਹਨੀ ਸਿੰਘ ਖਿਲਾਫ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

7 ਸਾਲ ਪੁਰਾਣੇ ਇਕ ਮਾਮਲੇ ਚ ਹਾਜ਼ਰ ਨਾ ਹੋਣ ’ਤੇ ਅਦਾਲਤ ਨੇ ਮਸ਼ਹੂਰ ਗਾਇਕ ਹਨੀ ਸਿੰਘ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ। ਜਿਸ ਤੋਂ ਬਾਅਦ ਹਨੀ ਸਿੰਘ ਦੀਆਂ ਮੁਸ਼ਕਲਾਂ ਹੁਣ ਵਧਦੀਆਂ ਨਜ਼ਰ ਆ ਰਹੀਆਂ ਹਨ। ਮਾਮਲੇ ਦੀ ਅਗਲੀ ਸੁਣਵਾਈ 11 ਸਤੰਬਰ ਨੂੰ ਤੈਅ ਹੋਈ ਹੈ।

 

ਦੱਸ ਦੇਈਏ ਕਿ ਅਮਿਤਾਭ ਠਾਕੁਰ ਨੇ 31 ਦਸੰਬਰ 2012 ਨੂੰ ਗੋਮਤੀਨਗਰ ਚ ਐਫ਼ਆਈਆਰ ਦਰਜ ਕਰਵਾਈ ਸੀ ਜਿਸ ਚ ਹਨੀ ਸਿੰਘ ’ਤੇ ਅਸ਼ਲੀਲ ਗੀਤ ਗਾਉਣ ਦਾ ਦੋਸ਼ ਲਗਾਇਆ ਗਿਆ ਸੀ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਇੰਟਰਨੈੱਟ ਤੇ ਚਲ ਰਿਹਾ ਹਨੀ ਸਿੰਘ ਦਾ ਗੀਤ ਔਰਤਾਂ ਨੂੰ ਬੇਇਜ਼ਤ ਅਤੇ ਗੰਭੀਰ ਅਪਰਾਧਾਂ ਨੂੰ ਹੱਲਾਸ਼ੇਰੀ ਦੇਣ ਵਾਲਾ ਹੈ।

 

27 ਜੂਨ 2013 ਨੂੰ ਵਿਚਾਰ-ਵਟਾਂਦਰੇ ਮਗਰੋਂ ਪੁਲਿਸ ਨੇ ਇਸ ਮਾਮਲੇ ਚ ਹਨੀ ਸਿੰਘ ਖਿਲਾਫ ਆਈਪੀਸੀ ਦੀ ਧਾਰਾ 292, 293 ਤੇ 294 ਚ ਦੋਸ਼-ਪੱਤਰ ਦਾਖਲ ਕੀਤਾ ਸੀ।

 

23 ਦਸੰਬਰ 2013 ਨੂੰ ਅਦਾਲਤ ਨੇ ਦੋਸ਼-ਪੱਤਰ ’ਤੇ ਨੋਟਿਸ ਲੈਂਦਿਆਂ ਹੋਇਆਂ ਹਨੀ ਸਿੰਘ ਨੂੰ ਪੇਸ਼ ਹੋਣ ਦਾ ਸੰਮਨ ਭੇਜਿਆ ਸੀ ਪਰ ਹਨੀ ਸਿੰਘ ਹਾਜ਼ਰ ਨਾ ਹੋਏ। ਇਸ ਲਈ ਅਦਾਲਤ ਨੇ ਉਨ੍ਹਾਂ ਖਿਲਾਫ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Non bailable warrant issued against yo yo Honey Singh for not appearing in court