ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ ਫਿ਼ਲਮ ‘ਪਠਾਨਕੋਟ` `ਚ ਹੋਣਗੇ ਰੌਸ਼ਨ ਪ੍ਰਿੰਸ ਤੇ ਜ਼ਰੀਨ ਖ਼ਾਨ

ਪੰਜਾਬੀ ਫਿ਼ਲਮ ‘ਪਠਾਨਕੋਟ` `ਚ ਹੋਣਗੇ ਰੌਸ਼ਨ ਪ੍ਰਿੰਸ ਤੇ ਜ਼ਰੀਨ ਖ਼ਾਨ

ਸਾਲ 2016 ਦੌਰਾਨ ਪਠਾਨਕੋਟ `ਤੇ ਹੋਏ ਦਹਿਸ਼ਤਗਰਦ ਹਮਲੇ `ਤੇ ਹੁਣ ਇੱਕ ਪੰਜਾਬੀ ਫਿ਼ਲਮ ਬਣਨ ਜਾ ਰਹੀ ਹੈ। ਇਸ ਫਿ਼ਲਮ ਦਾ ਨਾਂਅ ‘ਪਠਾਨਕੋਟ` ਹੀ ਰੱਖੇ ਜਾਣ ਦੀ ਸੰਭਾਵਨਾ ਹੈ। ਇਸ ਵਿੱਚ ਗਾਇਕ-ਅਦਾਕਾਰ ਰੌਸ਼ਨ ਪ੍ਰਿੰਸ ਮੁੱਖ ਭੂਮਿਕਾ ਨਿਭਾਉਣਗੇ ਪਰ ਹਾਲੇ ਉਨ੍ਹਾਂ ਹਾਲੇ ਇਹ ਫਿ਼ਲਮ ਸਾਈਨ ਨਹੀਂ ਕੀਤੀ। ਰੌਸ਼ਨ ਪ੍ਰਿੰਸ ਨਾਲ ਇਸ ਫਿ਼ਲਮ ਵਿੱਚ ਜ਼ਰੀਨ ਖ਼ਾਨ ਹੋਵੇਗੀ।


ਰੌਸ਼ਨ ਪ੍ਰਿੰਸ ਦੀਆਂ ਇਸ ਵਰ੍ਹੇ ਹੁਣ ਤੱਕ ਦੋ ਫਿ਼ਲਮਾਂ - ਲਾਵਾਂ ਫੇਰੇ ਅਤੇ ਸੂਬੇਦਾਰ ਜੋਗਿੰਦਰ ਸਿੰਘ ਆ ਚੁੱਕੀਆਂ ਹਨ। ਉਨ੍ਹਾਂ ਦੀ ਤੀਜੀ ਫਿ਼ਲਮ ‘ਰਾਂਝਾ ਰਿਫਿ਼ਊਜੀ` ਆਉਂਦੀ 26 ਅਕਤੂਬਰ ਨੂੰ ਰਿਲੀਜ਼  ਹੋਣੀ ਹੈ। ਇਸ ਫਿ਼ਲਮ ਦੀ ਸ਼ੂਟਿੰਗ ਬੀਤੇ ਮਈ ਮਹੀਨੇ ਮੁਕੰਮਲ ਹੋਈ ਸੀ।


ਰੌਸ਼ਨ ਪ੍ਰਿੰਸ ਨੇ ਦੋ ਹੋਰ ਫਿ਼ਲਮਾਂ ‘ਮੁੰਡਾ ਫ਼ਰੀਦਕੋਟਾ` ਅਤੇ ‘ਨਾਨਕਾ ਮੇਲ` ਸਾਈਨ ਕੀਤੀਆਂ ਹਨ। ‘ਮੁੰਡਾ ਫ਼ਰੀਦਕੋਟਾ` ਦੀ ਸ਼ੂਟਿੰਗ ਬੀਤੇ ਅਗਸਤ ਮਹੀਨੇ ਦੇ ਅੰਤ ਤੋਂ ਸ਼ੁਰੂ ਵੀ ਹੋ ਚੁੱਕੀ ਹੈ। ਆਉਂਦੀ 12 ਸਤੰਬਰ ਨੂੰ ਰੌਸ਼ਨ ਪ੍ਰਿੰਸ ਦਾ ਜਨਮ ਦਿਨ ਹੈ ਤੇ ਉਸ ਦੀ ਸੰਗੀਤਮਈ ਐਲਬਮ ‘ਰੋਲਜ਼ ਰਾਇਸ` ਰਿਲੀਜ਼ ਹੋਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Punjabi film Pathankot will feature Roshan Prince