ਮਸ਼ਹੂਰ ਪੰਜਾਬੀ ਗਾਇਕ ਨਿੰਜਾਂ, ਜੱਸ ਬਾਜਵਾ, ਰਾਈਜ਼ਿੰਗ ਸਟਾਰ ਵਿਜੇਤਾ ਬੈਨਤ ਦੁਸਾਂਝ, ਆਤਿਸ਼ ਨੇ ਆਉਣ ਵਾਲੀ ਪੰਜਾਬੀ ਫਿਲਮ ''ਦੂਰਬੀਨ'' ਦੇ ਹੋਰ ਸਟਾਰਕਾਸਟ ਜਿਵੇਂ ਕਿ ਵਾਮਿਕਾ ਗੱਬੀ, ਜੈਸਮੀਨ ਆਦਿ ਨਾਲ ਮਿਲ ਕੇ ਰਾਜਪੁਰਾ ਨੇੜੇ ਚੰਡੀਗੜ ਦੇ ਇਕ ਕਾਲਜ ਚ ਵਿਦਿਆਰਥੀਆਂ ਚ ਆਪਣੀ ਆ ਰਹੀ ਇਸ ਫ਼ਿਲਮ ਦਾ ਪ੍ਰਚਾਰ ਕੀਤਾ।
ਵਿਦਿਆਰਥੀਆਂ ਦੀ ਮੰਗ ’ਤੇ ਨਿੰਜਾਂ, ਬੈਨਤ ਦੁਸਾਂਝ, ਜੱਸ ਬਾਜਵਾ ਨੇ ਆਪਣੇ ਹਿੱਟ ਗੀਤ ਜਿਵੇਂ ਕਿ ਅੱਜ ਵੀ ਚਾਹੁੰਨੀ ਆ, ਤੇਰੀ ਆਦਤ, ਹਵਾ ਦੇ ਵਰਕੇ, ਲਾਡੀ ਫਿਰੰਗੀ, ਸੀਰੀਅਸ, ਨੋਜ਼ ਪਿੰਨ, ਦਿਲ ਦੇ ਰਾਂਜੇ ਆਦਿ ਗਾ ਕੇ ਮੰਨੋਰੰਜਨ ਕੀਤਾ।
ਇਸ ਮੌਕੇ ਸਟਾਰ ਕਾਸਟ ਨੇ ਆਉਣ ਵਾਲੀ ਪੰਜਾਬੀ ਫਿਲਮ ਦੂਰਬੀਨ ਦੇ ਗੀਤ ਨਵੀ ਨਵੀ, ਸਰਕਾਰ ਨੂੰ ਵੀ ਸ਼ਾਮਿਲ ਕੀਤਾ ਅਤੇ ਵਿਦਿਆਰਥੀਆਂ ਦੇ ਨਾਲ ਉਹਨਾਂ ਦੇ ਪੈਰਾਂ ਤੇ ਥਿਰਕਣ ਲਈ ਮਜ਼ਬੂਰ ਕਰ ਦਿੱਤਾ।
ਫਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਨਿੰਜਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀ ਕਾਮੇਡੀ, ਮੰਨੋਰੰਜਨ, ਰੋਮਾਂਸ ਅਤੇ ਰੋਮਾਂਚ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਫਿਲਮ ਅਸਾਧਾਰਣ ਤਕਨੀਕਾਂ ਦੁਆਰਾ ਸ਼ਰਾਬ ਦੀ ਤਸਕਰੀ ਬਾਰੇ ਇੱਕ ਕਹਾਣੀ ਹੈ।
ਦੱਸ ਦੇਈਏ ਕਿ ਇਸ ਫਿਲਮ ਦਾ ਨਿਰਦੇਸ਼ਨ ਅਜ਼ਾਦ ਪਰਿੰਦੇਂ, ਫਿਲਮਾਂ ਵੱਲੋਂ ਈਸ਼ਾਨ ਚੋਪੜਾ ਦੁਆਰਾ ਕੀਤਾ ਗਿਆ ਹੈ ਅਤੇ ਸੁਖਰਾਜ ਸਿੰਘ ਦੁਆਰਾ ਲਿਖੀ ਗਈ ਹੈ। ਇਸ ਫਿਲਮ ਦਾ ਨਿਰਮਾਣ ਸੁਖਰਾਜ ਰੰਧਾਵਾਂ, ਜੁਗਰਾਜ ਬੱਬਲ ਅਤੇ ਯਾਦਵਿੰਦਰ ਵਿਰਕ ਨੇ ਕੀਤਾ ਹੈ। ਇਹ ਫਿਲਮ 27 ਸਿਤੰਬਰ 2019 ਨੂੰ ਰਿਲੀਜ਼ ਹੋ ਰਹੀ ਹੈ।
.