ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਰਸੇਮ ਜੱਸੜ ਤੇ ਨੀਰੂ ਬਾਜਵਾ ਦਰਸ਼ਕਾਂ ਨੂੰ ਸਿਖਾਉਣਗੇ 'ਓ ਅ'

ਤਰਸੇਮ ਜੱਸੜ ਤੇ ਨੀਰੂ ਬਾਜਵਾ ਦਰਸ਼ਕਾਂ ਨੂੰ ਸਿਖਾਉਣਗੇ 'ਓ ਅ'

ਸਰਦਾਰ ਮਹੁੰਮਦ ਫ਼ਿਲਮ ਤੋਂ ਬਾਅਦ ਹੁਣ ਪੰਜਾਬੀ ਕਲਾਕਾਰ ਤਰਸੇਮ ਜੱਸੜ ਆਪਣੀ ਨਵੀਂ ਫ਼ਿਲਮ ਲੈ ਕੇ ਆ ਰਹੇ ਹਨ। ਇਹ ਫ਼ਿਲਮ ਉਨ੍ਹਾਂ ਦੀਆਂ ਪੁਰਾਣੀਆਂ ਫ਼ਿਲਮਾਂ ਵਾਂਗ ਕਿਸੇ ਖ਼ਾਸ ਵਿਸ਼ੇ ਉੱਤੇ ਬਣ ਰਹੀ ਹੈ।

 

ਫ਼ਿਲਮ ਦਾ ਨਾਮ ਹੈ ' ਓ ਅ '. ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਹੀ ਹੈ ਫ਼ਿਲਮ ਦਾ ਨਾਮ ਤਾਂ ਦੱਸ ਦੇਈਏ ਜੀ ਹਾਂ ਫ਼ਿਲਮ ਦਾ ਨਾਮ ਹੀ ਹੈ 'ਓ ਅ' । ਇਸ ਫ਼ਿਲਮ ਵਿੱਚ ਤਰਸੇਮ ਜੱਸੜ ਦੀ ਜੋੜੀ ਬਣੀ ਹੈ ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨਾਲ।

 

ਪਹਿਲੀ ਵਾਰ ਇਹ ਨਵੀਂ ਜੋੜੀ ਕਿਸੇ ਫ਼ਿਲਮ ਵਿੱਚ ਇਕੱਠੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਤਰਸੇਮ ਜੱਸੜ ਦੀ ਰੱਬ ਦਾ ਰੇਡੀਓ ਫ਼ਿਲਮ ਲੋਕਾਂ ਨੂੰ ਕਾਫ਼ੀ ਪਸੰਦ ਆਈ ਸੀ. ਪਰ ਸਰਦਾਰ ਮਹੁੰਮਦ ਕੋਈ ਖ਼ਾਸ ਜਲਵਾ ਨਹੀਂ ਦਿਖਾ ਸਕੀ।

 

'ਓ ਅ' ਫ਼ਿਲਮ ਰਿਲੀਜ਼ ਹੋਵੇਗੀ ਇਸੇ ਸਾਲ 28 ਦਸੰਬਰ ਨੂੰ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:tarsem jassar and neeru bajwa starer punjabi fim ooda aada to release on 28th december