ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀ ਫਿਲਮ ਇੰਡਸਟਰੀ 'ਚ ਨਵੀਂ ਜੋੜੀ ਤਰਸੇਮ ਜੱਸੜ ਤੇ ਨਿਮਰਤ ਖੈਰਾ ਦੀ ਚਰਚਾ ਪੂਰੇ ਜ਼ੋਰਾਂ ਤੇ

ਨਿਮਰਤ ਖੈਰਾ ਤੇ ਤਰਸੇਮ ਜੱਸੜ

ਪੰਜਾਬੀ ਫਿਲਮ ਇੰਡਸਟਰੀ 'ਚ ਇੱਕ ਨਵੀਂ ਜੋੜੀ ਦੀ ਚਰਚਾ ਪੂਰੇ ਜ਼ੋਰਾਂ ਤੇ ਹੈ.ਅਸੀਂ ਗੱਲ ਕਰ ਰਹੇ ਹਾਂ ਤਰਸੇਮ ਜੱਸੜ ਤੇ ਨਿਮਰਤ ਖੈਰਾ ਦੀ. ਜੋ ਛੇਤੀ ਹੀ ਇੱਕਠੇ ਨਜ਼ਰ ਆਉਣ ਵੇਲੇ ਨੇ ਇੱਕ ਨਵੀਂ ਪੰਜਾਬੀ ਫ਼ਿਲਮ 'ਅਫ਼ਸਰ' 'ਚ. ਫਿਲਮ ਦੀ ਸ਼ੂਟਿਗ ਪਹਿਲਾ ਤੋਂ ਹੀ ਚੱਲ ਰਹੀ ਹੈ ਤੇ 5 ਅਕਤੂਬਰ 2018 ਨੂੰ ਕਪਲ ਲੋਕਾਂ ਦੇ ਰੂਬੁਰੂ ਹੋਵੇਗਾ. 

 

Afsar 5 oct 2018 🙏🏻🙏🏻

A post shared by Nimrat Khaira (@nimratkhairaofficial) on

ਨਿਮਰਤ ਖੈਰਾ ਨੇ ਇੰਸਟਾ ਤੇ ਫਿਲਮ ਦੇ ਸ਼ੂਟ ਦੇ ਦੌਰਾਨ ਦੀ ਇੱਕ ਫੋਟੋ ਅਪਲੋਡ ਕੀਤੀ ਹੈ. ਨਿਮਰਤ ਨੇ ਫੋਟੋ ਚ ਲਾਲ ਰੰਗ ਦਾ ਵਿਆਹ ਆਲਾ ਸੂਟ ਪਾਇਆ ਹੋਇਆ. ਜਿਸ ਚ ਉਹ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੇ ਨੇ. ਪੋਸਟ ਚ ਫੋਟੋ ਦੇ ਨਾਲ ਨਿਮਰਤ ਨੇ ਸਿਰਫ਼ ਫ਼ਿਲਮ ਦਾ ਨਾਮ ਅਤੇ ਰਿਲੀਜ਼ ਡੇਟ ਲਿਖੀ ਹੈ. 


ਨਿਮਰਤ ਖੈਰਾ ਦੀ ਇਹ ਦੂਜੀ ਪੰਜਾਬੀ ਫਿਲਮ ਹੈ ਇਸਤੋਂ ਪਹਿਲਾਂ ਉਹ ਅਮਰਿੰਦਰ ਗਿੱਲ ਸਟਾਰਰ ਲਾਹੌਰੀਏ 'ਚ ਨਜ਼ਰ ਆਏ ਸਨ ਜਿਸ ਦੀ ਫੀਮੇਲ ਲੀਡ ਸਰਗੁਣ ਮਹਿਤਾ ਸੀ. ਪਰ ਅਫਸਰ ਚ ਉਹ ਖੁਦ ਲੀਡ ਰੋਲ ਕਰ ਰਹੇ ਨੇ.

ਤਰਸੇਮ ਜੱਸੜ ਇਸਤੋਂ ਪਹਿਲਾ ਸਰਦਾਰ ਮਹੁੰਮਦ ਤੇ ਰੱਬ ਦਾ ਰੇਡੀਓ ਫਿਲਮ 'ਚ ਨਜ਼ਰ ਆ ਚੁੱਕੇ ਹਨ ਪਰ ਇਸ ਵਾਰ ਨਵੀਂਂ ਜੋੜੀ ਦੀ ਇਸ ਫ਼ਿਲਮ ਤੋਂ ਉਮੀਦਾਂ ਕਈ ਜਿਆਦਾ ਹਨ. 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:tarsem jassar and nimrat khaira starer new punjabi film afsar