ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੀਨੂੰ ਢਿੱਲੋਂ ਨੇ ਫ਼ੈਨਸ ਨੂੰ ਪਹਿਲਾ ਦਿੱਤੀਆਂ ਵਧਾਈਆਂ ਫਿਰ ਮੰਗੀ ਮੁਆਫੀ

ਵਧਾਈਆਂ ਜੀ ਵਧਾਈਆਂ

ਪੰਜਾਬੀ ਸੁਪਰਸਟਾਰ ਬੀਨੂੰ ਢਿੱਲੋਂ ਤੇ ਕਵਿਤਾ ਕੌਸ਼ਿਕ ਦੀ ਜੋੜੀ ਇੱਕ ਵਾਰ ਫਿਰ ਤਿਆਰ ਹੈ ਧਮਾਲਾਂ ਪਾਉਣ ਨੂੰ. 'ਵੇਖ ਬਾਰਾਤਾਂ ਚੱਲੀਆਂ' ਤੋਂ ਬਾਅਦ ਇੱਕ ਵਾਰ ਫਿਰ ਬੀਨੂੰ ਤੇ ਕਵਿਤਾ ਇੱਕਠੇ ਨਜ਼ਰ ਆਉਣ ਵਾਲੇ ਹਨ ਫ਼ਿਲਮ "ਵਧਾਈਆਂ ਜੀ ਵਧਾਈਆਂ' 'ਚ. ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਵਾਲਾ ਸੀ ਇਸ ਸ਼ਨੀਵਾਰ ਨੂੰ 12 ਵਜੇ ਪਰ ਕੁਝ ਤਕਨੀਕੀ ਕਾਰਨਾਂ ਕਰਕੇ ਹੁਣ ਤੁਸੀਂ ਪਹਿਲੀ ਝਲਕ ਸੋਮਵਾਰ ਨੂੰ ਹੀ ਵੇਖ ਪਾਓਗੇ.

 

ਬੀਨੂੰ ਢਿੱਲੋਂ ਨੇ ਫ਼ੇਸਬੁੱਕ ਦੇ ਜ਼ਰੀਏ ਟ੍ਰੇਲਰ ਰਿਲੀਜ਼ ਬਾਰੇ ਜਾਣਕਾਰੀ ਦਿੱਤੀ ਸੀ. ਪਰ ਅੱਜ ਮੁਆਫੀ ਮੰਗਦੇ ਹੋਏ ਬੀਨੂੰ  ਨੇ ਲਿਖਿਆ ਕਿ ਸਤਿ ਸ੍ਰੀ ਅਕਾਲ, ਕੁਝ ਤਕਨੀਕੀ ਕੀਰਨਾਂ ਕਰਕੇ ਟ੍ਰੇਲਰ ਰਿਲੀਜ਼ ਨਹੀਂ ਹੋ ਸਕਿਆ. ਜੋ ਕਿ ਹੁਣ ਸੋਮਵਾਰ ਨੂੰ ਰਿਲੀਜ਼ ਹੋ ਸਕੇਗਾ. ਇਸ ਤਰ੍ਹਾਂ ਹੀ ਆਪਣਾ ਪਿਆਰ ਬਣਾਈ ਰੱਖੋ. 

'ਵਧਾਈਆਂ ਜੀ ਵਧਾਈਆਂ' ਫ਼ਿਲਮ ਦੀ ਪਹਿਲੀ ਝਲਕ ਕੱਲ੍ਹ ਸ਼ਾਮ 4 ਵਜੇ ਦੇਖਣ ਨੂੰ ਮਿਲੇਗੀ. 

 

ਬੀਨੂੰ ਤੇ ਕਵਿਤਾ ਦੀ ਪਿਛਲੀ ਫਿਲਮ ਲੋਕਾਂ ਨੂੰ ਕਾਫੀ ਪਸੰਦ ਆਈ ਸੀ. ਹਾਲਾਂਕਿ ਉਸਤੋਂ ਬਾਅਦ ਆਈ ਬੀਨੂੰ ਦੀ ਫਿਲਮ ਬਾਈਲਾਰਸ ਲੋਕਾਂ ਦਾ ਦਿਲ ਨਹੀਂ ਜਿੱਤ ਸਕੀ.ਉੱਧਰ  ਕਵਿਤਾ ਕੋਸ਼ਿਕ ਇਸ ਫਿਲਮ ਤੋਂ ਇਲਾਵਾ ਗੁਰਦਾਸ ਮਾਨ ਸਟਾਰਰ "ਨਨਕਾਣਾ" 'ਚ ਵੀ ਨਜ਼ਰ ਆਉਣ ਵਾਲੇ ਹਨ. ਦੇਖਦੇ ਆਕਿ ਕੱਲ੍ਹ ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਲੋਕ ਕਿਹੋ ਜਿਹਾ ਰਿਸਪਾਂਸ ਦਿੰਦੇ ਹਨ. 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:trailor of binnu dhillon new film vadayia ji vadayia with kaavita kaaushik