ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO- ਵੇਖੋ ਅਮਰਿੰਦਰ ਗਿੱਲ ਦੀ ਫ਼ਿਲਮ 'ਅਸ਼ਕੇ' ਦਾ ਟ੍ਰੇਲਰ

ਅਸ਼ਕੇ

 ਅਮਰਿੰਦਰ ਗੱਲ ਸਟਾਰਰ 'ਅਸ਼ਕੇ' ਦਾ ਟ੍ਰੇਲਰ ਕੱਲ੍ਹ ਰਿਲੀਜ਼ ਹੋ ਗਿਆ। ਖ਼ਾਸ ਗੱਲ ਇਹ ਹੈ ਕਿ ਇਸ ਫ਼ਿਲਮ ਅੱਜ ਰਿਲੀਜ਼ ਵੀ ਹੋ ਗਈ ਹੈ। ਮਤਲਬ ਕਿ ਫ਼ਿਲਮ ਦਾ ਟ੍ਰੇਲਰ ਫ਼ਿਲਮ ਦੀ ਰਿਲੀਜ਼ ਤੋਂ ਸਿਰਫ਼ ਇੱਕ ਦਿਨ ਪਹਿਲਾਂ ਹੀ ਸਾਹਮਣੇ ਆਇਆ। ਇਹ ਫ਼ਿਲਮ ਭੰਗੜੇ ਤੇ ਆਧਾਰਿਤ ਦੱਸੀ ਜਾ ਰਹੀ ਹੈ। ਜਿਸ ਦੀ ਝਲਕ ਟ੍ਰੇਲਰ ਵਿਚ ਵੀ ਦੇਖਣ ਨੂੰ ਮਿਲੀ।

 

ਆਮ ਤੌਰ ਤੇ ਕਿਸੇ ਵੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਕਾਫੀ ਸਮੇਂ ਪਹਿਲਾਂ ਰਿਲੀਜ਼ ਕੀਤਾ ਜਾਂਦਾ। ਪਰ ਇਸ ਫ਼ਿਲਮ ਦਾ ਟੇ੍ਲਰ ਸਿਰਫ ਇੱਕ ਦਿਨ ਪਹਿਲਾਂ ਰਿਲੀਜ਼ ਕੀਤਾ ਗਿਆ। ਅਮਰਿੰਦਰ ਗਿੱਲ ਵੀ ਇਸ ਵਾਰ ਨਵੇਂ ਅੰਦਾਜ਼ ਚ ਨਜ਼ਰ ਆਏ। ਫਿਲਮ ਚ ਟੀਵੀ ਅਦਾਕਾਰਾ ਸੰਜ਼ੀਦਾ ਅਲੀ ਸੇਖ਼ ਕੋ-ਸਟਾਰ ਹਨ।

 

ਫ਼ਿਲਮ ਦੀ ਪ੍ਰਮੋਸ਼ਨ ਉੱਤੇ ਕੋਈ ਖ਼ਾਸ ਖਰਚ ਨਹੀਂ ਕੀਤਾ ਗਿਆ। ਨਾ ਹੀ ਲੋਕਾਂ ਵਿਚਾਲੇ ਫ਼ਿਲਮ ਬਾਰੇ ਕੋਈ ਬਹੁਤੀ ਚਰਚਾ ਰਹੀ। ਟ੍ਰੇਲਰ ਨਾ ਰਿਲੀਜ਼ ਕਰਕੇ ਆਖਿਰੀ ਦਿਨ ਤੱਕ ਕਹਾਣੀ ਬਾਰੇ ਸੰਸਪੈਂਸ ਬਰਕਰਾਰ ਰੱਖਿਆ ਗਿਆ।

 

ਵੇਖੋ ਟ੍ਰੇਲਰ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:watch amrinder gill starer ashke movie full trailer