ਅਗਲੀ ਕਹਾਣੀ

ਵੇਖੋ ਟ੍ਰੇਲਰ- ਬੱਬੂ ਮਾਨ ਦੀ ਫ਼ਿਲਮ 'ਬਣਜਾਰਾ' ਇਸ ਦਿਨ ਹੋਵੇਗੀ ਰਿਲੀਜ਼

ਬੱਬੂ ਮਾਨ ਦੀ ਫ਼ਿਲਮ

ਬੱਬੂ ਮਾਨ ਦੀ ਨਵੀਂ ਆਉਣ ਵਾਲੀ ਫ਼ਿਲਮ ਬਣਜਾਰਾ ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਇਹ ਫ਼ਿਲਮ ਇੱਕ ਟਰੱਕ ਡਰਾਈਵਰ ਦੀ ਕਹਾਣੀ ਨਜ਼ਰ ਆ ਰਹੀ ਹੈ ਤੇ ਸਾਲ 1947 ਤੋਂ ਲੈ ਕੇ ਸਾਲ 2016 ਤੱਕ ਦੇ ਪੰਜਾਬ ਦਾ ਸਫ਼ਰ ਇਸ ਫ਼ਿਲਮ ਵਿੱਚ ਦਿਖਾਇਆ ਜਾਵੇਗਾ। ਪਹਿਲਾ ਇਹ ਫ਼ਿਲਮ 14 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਪਰ ਫ਼ਿਰ ਰਿਲੀਜ਼ ਡੇਟ ਅੱਗੇ ਕਰ ਦਿੱਤੀ ਗਈ।

 

ਇਸ ਫ਼ਿਲਮ ਨਾਲ ਬੱਬੂ ਮਾਨ ਕਾਫ਼ੀ ਲੰਬੇ ਸਮੇਂ ਬਾਅਦ ਪਾਲੀਵੁੱਡ ਵਿੱਚ ਐਂਟਰੀ ਕਰ ਰਹੇ ਹਨ। ਫ਼ਿਲਮ ਦਾ ਪੂਰਾ ਨਾਮ 'ਬਣਜਾਰਾ ਦ ਟਰੱਕ ਡਰਾਈਵਰ' ਰੱਖਿਆ ਗਿਆ ਹੈ। ਜਿਸਨੂੰ ਓਹਰੀ ਪ੍ਰੋਡਕਸਨ ਦੇ ਬੈਨਰ ਹੇਂਠ ਬਣਾਇਆ ਗਿਆ ਹੈ। ਫ਼ਿਲਮ ਦੇ ਪੋਸਟਰ ਵਿੱਚ ਲਿਖਿਆ ਗਿਆ ਹੈ ਕਿ ਰੁਕਦਾ ਕਿਤੇ ਨਾ ਝੁਕਦਾ ਕਿਤੇ ਨਾ ਬਣਜਾਰੇ ਦਾ ਰਸਤਾ ਮੁੱਕਦਾ ਕਿਤੇ ਨਾ।

 

ਇਹ ਫ਼ਿਲਮ ਨਵੰਬਰ ਵਿੱਚ ਰਿਲੀਜ਼ ਹੋ ਸਕਦੀ ਹੈ।  ਰਿਲੀਜ਼ ਦਾ ਦਿਨ 7 ਦਸੰਬਰ ਤੈਅ  ਕੀਤਾ ਗਿਆ। ਫ਼ਿਲਮ ਵਿੱਚ ਬੱਬੂ ਮਾਨ ਦੇ ਨਾਲ ਅਦਾਕਾਰਾ ਸ਼ਰਧਾ ਆਰਿਆ ਨਜ਼ਰ ਆਵੇੇਗੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:watch the trailor of babbu maan new punjab film banjara