ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੀਓਗ੍ਰਾਫ਼ਰ ਗਣੇਸ਼ ਅਚਾਰੀਆ ਵਿਰੁੱਧ ਸ਼ਿਕਾਇਤ ਦਰਜ, ਲਗਾਇਆ ਵੱਡਾ ਦੋਸ਼

ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਗਣੇਸ਼ ਅਚਾਰੀਆ ਨਵੀਂ ਮੁਸੀਬਤ 'ਚ ਫਸ ਗਏ ਹਨ। 33 ਸਾਲਾ ਮਹਿਲਾ ਕੋਰੀਓਗ੍ਰਾਫਰ ਨੇ ਉਨ੍ਹਾਂ ਵਿਰੁੱਧ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। ਔਰਤ ਦਾ ਦੋਸ਼ ਹੈ ਕਿ ਗਣੇਸ਼ ਉਸ ਨੂੰ ਐਡਲਟ ਵੀਡੀਓਜ਼ ਵੇਖਣ ਲਈ ਮਜਬੂਰ ਕਰਦੇ ਹਨ। ਨਾਲ ਹੀ ਉਸ ਨੂੰ ਫਿਲਮ ਇੰਡਸਟਰੀਜ਼ 'ਚ ਕੰਮ ਕਰਨ 'ਚ ਮੁਸ਼ਕਲਾਂ ਖੜੀਆਂ ਕਰਦੇ ਹਨ ਅਤੇ ਕਮਾਈ 'ਚੋਂ ਕਮੀਸ਼ਨ ਦੀ ਮੰਗ ਕਰਦੇ ਹਨ।
 

ਏਐਨਆਈ ਦੇ ਟਵੀਟ ਦੇ ਅਨੁਸਾਰ ਮਹਿਲਾ ਕੋਰੀਓਗ੍ਰਾਫਰ ਨੇ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਕੋਰੀਓਗ੍ਰਾਫਰਜ਼ ਐਸੋਸੀਏਸ਼ਨ ਦੇ ਜਨਰਲ ਸੱਕਤਰ ਗਣੇਸ਼ ਅਚਾਰੀਆ ਵਿਰੁੱਧ ਸੂਬੇ ਦੇ ਮਹਿਲਾ ਕਮਿਸ਼ਨ ਅਤੇ ਅੰਬੋਲੀ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ। 
 

 

ਔਰਤ ਨੇ ਸ਼ਿਕਾਇਤ ਕਾਪੀ 'ਚ ਲਿਖਿਆ, "ਜਦੋਂ ਤੋਂ ਗਣੇਸ਼ ਭਾਰਤੀ ਫਿਲਮ ਅਤੇ ਟੈਲੀਵਿਜ਼ਨ ਕੋਰੀਓਗ੍ਰਾਫਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਣੇ ਹਨ, ਉਦੋਂ ਤੋਂ ਉਹ ਮੈਨੂੰ ਪ੍ਰੇਸ਼ਾਨ ਕਰ ਰਹੇ ਹਨ। ਜਦੋਂ ਮੈਂ ਗਣੇਸ਼ ਦੀ ਗੱਲ ਨਹੀਂ ਮੰਨੀ ਤਾਂ ਉਸ ਨੇ ਆਪਣੀ ਮੈਂਬਰਸ਼ਿਪ ਦੀ ਵਰਤੋਂ ਕਰਦਿਆਂ ਮੈਨੂੰ ਐਸੋਸੀਏਸ਼ਨ 'ਚੋਂ ਕੱਢ ਦਿੱਤਾ। ਇਸ ਤੋਂ ਇਲਾਵਾ ਗਣੇਸ਼ ਨੇ ਮੈਨੂੰ ਆਪਣਾ ਅਸਿਸਟੈਂਟ ਬਣਨ ਲਈ ਵੀ ਕਿਹਾ, ਕਿਉਂਕਿ ਮੈਂ ਆਜ਼ਾਦ ਰੂਪ ਨਾਲ ਕੰਮ ਕਰਨਾ ਚਾਹੁੰਦੀ ਸੀ।"
 

"ਜਦੋਂ ਵੀ ਮੈਂ ਕਿਸੇ ਕੰਮ ਲਈ ਉਸ ਦੇ ਦਫਤਰ ਜਾਂਦੀ ਸੀ ਤਾਂ ਉਹ ਹਮੇਸ਼ਾ ਐਡਲਟ ਵੀਡੀਓਜ਼ ਵੇਖਦਾ ਰਹਿੰਦਾ ਸੀ। ਮੈਨੂੰ ਵੀ ਐਡਲਟ ਵੀਡੀਓਜ਼ ਵੇਖਣ ਲਈ ਕਹਿੰਦਾ ਸੀ। ਇਹ ਸਭ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਸੀ। ਮੈਨੂੰ ਪਤਾ ਹੈ ਕਿ ਉਹ ਵੁਮੈਨਾਈਜ਼ਰ ਅਤੇ ਗੈਂਬਲਿੰਗ ਇਨਵਾਲਵ ਹੈ।"
 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੈਟਰਨ ਡਾਂਸ ਨਿਰਦੇਸ਼ਕ ਅਤੇ ਕੋਰੀਓਗ੍ਰਾਫਰ ਸਰੋਜ ਖਾਨ ਨੇ ਵੀ ਗਣੇਸ਼ ਅਚਾਰੀਆ 'ਤੇ ਕਈ ਦੋਸ਼ ਲਗਾਏ ਸਨ ਕਿ ਉਹ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਰਹੇ ਹਨ। ਹਾਲਾਂਕਿ ਗਣੇਸ਼ ਅਚਾਰੀਆ ਨੇ ਸਰੋਜ ਖਾਨ ਦੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:33yr old woman has filed complaint against choreographer Ganesh Acharya