ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਰਲ ਦੀ ਔਰਤ ਨੇ ਕੀਤਾ ਦਾਅਵਾ, ਫ਼ਿਲਮੀ ਗਾਇਕਾ ਅਨੁਰਾਧਾ ਪੌਡਵਾਲ ਮੇਰੀ ਮਾਂ

ਕਰਮਾਲਾ ਮੌਡੈਕਸ (ਖੱਬੇ) ਅਤੇ ਅਨੁਰਾਧਾ ਪੌਡਵਾਲ

ਕੇਰਲ ਦੀ 45 ਸਾਲਾ ਇੱਕ ਔਰਤ ਨੇ ਦਾਅਵਾ ਕੀਤਾ ਹੈ ਕਿ ਬਾਲੀਵੁੱਡ ਗਾਇਕਾ ਅਨੁਰਾਧਾ ਪੌਡਵਾਲ ਉਸ ਦੀ ਜੈਵਿਕ (ਅਸਲ) ਮਾਂ ਹੈ। ਅਜਿਹਾ ਦਾਅਵਾ ਕਰਨ ਵਾਲੀ ਔਰਤ ਦਾ ਨਾਂਅ ਕਰਮਾਲਾ ਮੌਡੈਕਸ ਹੈ ਤੇ ਉਸ ਨੇ ਤਿਰੂਵਨੰਥਾਪੁਰਮ ਦੀ ਪਰਿਵਾਰਕ ਅਦਾਲਤ ਵਿੱਚ 67 ਸਾਲਾ ਗਾਇਕਾ ਵਿਰੁੱਧ ਕੇਸ ਦਾਇਰ ਕਰ ਕੇ 50 ਕਰੋੜ ਰੁਪਏ ਦੇ ਹਰਜਾਨੇ ਦੀ ਮੰਗ ਵੀ ਕੀਤੀ ਹੈ।

 

 

ਕਰਮਾਲਾ ਮੌਡੈਕਸ ਮੁਤਾਬਕ ਉਨ੍ਹਾਂ ਦਾ ਜਨਮ 1974 ’ਚ ਹੋਇਆ ਸੀ; ਜਦੋਂ ਉਹ ਸਿਰਫ਼ ਚਾਰ ਦਿਨਾਂ ਦੀ ਸੀ। ਤਦ ਅਨੁਰਾਧਾ ਪੌਡਵਾਲ ਨੇ ਉਸ ਨੂੰ ਇੱਕ ਜੋੜੀ ਪੋਂਨਾਚਨ ਤੇ ਅਗਨੇਸ ਨੂੰ ਸੌਂਪ ਦਿੱਤਾ ਸੀ।

 

 

ਦਰਅਸਲ, ਅਨੁਰਾਧਾ ਪੌਡਵਾਲ ਉਸ ਵੇਲੇ ਇੱਕ ਪਲੇਅ–ਬੈਕ ਗਾਇਕਾ ਵਜੋਂ ਆਪਣਾ ਕਰੀਅਰ ਬਣਾਉਣ ’ਚ ਰੁੱਝੀ ਹੋਈ ਸੀ। ਰਿਕਾਰਡਿੰਗਾਂ ਦੇ ਰੁਝੇਵਿਆਂ ਦੌਰਾਨ ਉਹ ਬੱਚੇ ਦੀ ਜ਼ਿੰਮੇਵਾਰੀ ਨਹੀਂ ਚੁੱਕ ਸਕਦੀ ਸੀ।

 

 

ਕਰਮਾਲਾ ਮੌਡੈਕਸ ਦਾ ਕਹਿਣਾ ਹੈ ਕਿ ਲਗਭਗ ਪੰਜ ਵਰ੍ਹੇ ਪਹਿਲਾਂ ਆਖ਼ਰੀ ਸਾਹ ਲੈਂਦੇ ਸਮੇਂ ਉਸ ਨੂੰ ਪਾਲਣ ਵਾਲੇ ਪਿਤਾ ਪੋਂਨਾਚਨ ਨੇ ਅਨੁਰਾਧਾ ਪੌਡਵਾਲ ਦੇ ਉਸ ਦੀ ਜੈਵਿਕ ਮਾਂ ਹੋਣ ਦੀ ਸੱਚਾਈ ਦੱਸੀ ਸੀ। ਉਸ ਨੇ ਦਾਅਵਾ ਕੀਤਾ ਕਿ ਉਹ ਅਨੁਰਾਧਾ ਪੌਡਵਾਲ ਦੇ ਜਾਣਕਾਰ ਸਨ।

 

 

ਦਾਅਵੇ ਮੁਤਾਬਕ ਗਾਇਕੀ ਦੀ ਦੁਨੀਆ ਵਿੱਚ ਆਪਣੇ ਪੈਰ ਜਮਾਉਣ ’ਚ ਰੁੱਝੀ ਅਨੁਰਾਧਾ ਪੌਡਵਾਲ ਨੇ ਕਰਮਾਲਾ ਨੂੰ ਤਦ ਪੋਂਨਾਚਨ ਦੀ ਗੋਦ ਵਿੱਚ ਸੌਂਪ ਦਿੱਤਾ ਸੀ; ਜਦੋਂ ਕਰਮਾਲਾ ਸਿਰਫ਼ ਚਾਰ ਦਿਨਾਂ ਦੀ ਸੀ।

 

 

ਤਿੰਨ ਬੱਚਿਆਂ ਦੀ ਮਾਂ ਕਰਮਾਲਾ ਨੇ ਕਿਹਾ ਕਿ ਪਿਤਾ ਦੇ ਮੂੰਹ ਤੋਂ ਸੱਚਾਈ ਸੁਣਨ ਤੋਂ ਬਾਅਦ ਉਨ੍ਹਾਂ ਅਨੁਰਾਧਾ ਨਾਲ ਕਈ ਵਾਰ ਫ਼ੋਨ ਉੱਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਸਾਹਮਣਿਓਂ ਕੋਈ ਪ੍ਰਤੀਕਿਰਿਆ ਨਹੀਂ ਮਿਲੀ।

 

 

ਕੁਝ ਸਮੇਂ ਬਾਅਦ ਅਨੁਰਾਧਾ ਪੌਡਵਾਲ ਨੇ ਕਰਮਾਲਾ ਦਾ ਨੰਬਰ ਬਲਾੱਕ ਕਰ ਦਿੱਤਾ। ਕਰਮਾਲਾ ਦੇ ਵਕੀਲ ਅਨਿਲ ਪ੍ਰਸਾਦ ਨੇ ਕਿਹਾ ਕਿ ਕਰਮਾਲਾ ਜਿਸ ਬਚਪਨ ਤੇ ਜ਼ਿੰਦਗੀ ਦੀ ਹੱਕਦਾਰ ਸੀ, ਉਸ ਤੋਂ ਉਸ ਨੂੰ ਵਾਂਝੀ ਰੱਖਿਆ ਗਿਆ। ਜੇ ਅਨੁਰਾਧਾ ਪੌਡਵਾਲ ਇਸ ਦਾਅਵੇ ਨੂੰ ਰੱਦ ਕਰਨਗੇ, ਤਾਂ ਕਰਮਾਲਾ ਵੱਲੋਂ ਅਦਾਲਤ ’ਚ ਡੀਐੱਨਏ ਟੈਸਟ ਕਰਵਾਉਣ ਦੀ ਮੰਗ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:45 Year old Kerala lady claims to be daughter of Bollywood Singer Anuradha Paudwal