ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਸਿੰਘ ਨੂੰ ਕਪਿਲ ਸ਼ਰਮਾ ਸ਼ੋਅ ’ਚੋਂ ਬਾਹਰ ਕੱਢਣ ਦੀ ਮੰਗ ਹੋਈ ਵਾਇਰਲ

ਭਾਰਤੀ ਸਿੰਘ ਨੂੰ ਕਪਿਲ ਸ਼ਰਮਾ ਸ਼ੋਅ ’ਚੋਂ ਬਾਹਰ ਕੱਢਣ ਦੀ ਮੰਗ ਹੋਈ ਵਾਇਰਲ

ਰਵੀਨਾ ਟੰਡਨ, ਫ਼ਰਾਹ ਖ਼ਾਨ ਤੇ ਭਾਰਤੀ ਸਿੰਘ ‘ਤੇ ਪੰਜਾਬ ਪੁਲਿਸ ਨੇ ਇੱਕ ਫਿਰਕੇ ਦੀਆਂ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋ ਕੇਸ ਦਰਜ ਕੀਤੇ ਹਨ। ਇਸ ਤੋਂ ਬਾਅਦ ਭਾਰਤੀ ਨੂੰ ਕਪਿਲ ਸ਼ਰਮਾ ਸ਼ੋਅ ’ਚੋਂ ਬਾਹਰ ਕਰਨ ਦੀ ਪਟੀਸ਼ਨ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।

 

 

ਇਸ ਸ਼ਿਕਾਇਤ ਨੂੰ ਪੰਜਾਬ ਦੇ ਅਜਨਾਲਾ ਬਲਾੱਕ ਦੇ ਕ੍ਰਿਸਚੀਅਨ ਫ਼ਰੰਟ ਦੇ ਪ੍ਰਧਾਨ ਸੋਨੂੰ ਜ਼ਫ਼ਰ ਨੇ ਦਰਜ ਕਰਵਾਇਆ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਭਾਰਤੀ, ਰਵੀਨਾ ਤੇ ਫ਼ਰਾਹ ਖ਼ਾਨ ਨੇ ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

 

 

ਇਸੇ ਦੌਰਾਨ Change.Org ਉੱਤੇ ਇੱਕ ਪਟੀਸ਼ਨ ਵਾਇਰਲ ਹੋ ਰਹੀ ਹੈ; ਜਿਸ ਵਿੱਚ ਭਾਰਤੀ ਸਿੰਘ ਨੂੰ ਕਪਿਲ ਸ਼ਰਮਾ ਸ਼ੋਅ ’ਚੋਂ ਬਾਹਰ ਕੱਢਣ ਦੀ ਮੰਗ ਹੋ ਰਹੀ ਹੈ।

 

 

ਐਂਡ੍ਰਿਯੂ ਡੇਵਿਡ ਨਾਂਅ ਦੇ ਵਿਅਕਤੀ ਨੇ ਇਹ ਪਟੀਸ਼ਨ ਸ਼ੁਰੂ ਕੀਤੀ ਹੈ; ਜਿਸ ਨੂੰ ਹੁਣ ਤੱਕ 12,000 ਤੋਂ ਵੱਧ ਲੋਕ ਸਾਈਨ ਕਰ ਚੁੱਕੇ ਹਨ। ਇਸ ਪਟੀਸ਼ਨ ’ਚ ਕੁੱਲ 7,500 ਹਸਤਾਖਰਾਂ ਦੀ ਮੰਗ ਕੀਤੀ ਗਈ ਹੈ।

 

 

ਇਸ ਦੌਰਾਨ ਰਵੀਨਾ ਟੰਡਨ ਨੇ ਵਿਡੀਓ ਦਾ ਲਿੰਕ ਸ਼ੇਅਰ ਕਰਦਿਆਂ ਟਵੀਟ ਕੀਤਾ ਸੀ ਕਿ ਇਹ ਲਿੰਕ ਨਾ ਵੇਖੋ। ਮੈਂ ਅਜਿਹਾ ਕੁਝ ਵੀ ਨਹੀਂ ਆਖਿਆ, ਜਿਸ ਨੂੰ ਕਿਸੇ ਧਰਮ ਦਾ ਅਪਮਾਨ ਕਰਨਾ ਆਖਿਆ ਜਾਵੇ। ਸਾਡੀ ਤਿੰਨਾਂ (ਫ਼ਰਾਹ ਖ਼ਾਨ, ਰਵੀਨਾ ਟੰਡਨ ਤੇ ਭਾਰਤੀ ਸਿੰਘ) ਦੀ ਕਿਸੇ ਨੂੰ ਵੀ ਠੇਸ ਪਹੁੰਚਾਉਣ ਦੀ ਮਨਸ਼ਾ ਨਹੀਂ ਸੀ। ਪਰ ਹੁਣ ਸਾਡੇ ਤੋਂ ਇਹ ਹੋ ਗਿਆ ਹੈ, ਤਾਂ  ਅਸੀਂ ਦਿਲ ਤੋਂ ਮਾਫ਼ੀ ਮੰਗਦੇ ਹਾਂ।

 

 

ਉੱਧਰ ਫ਼ਰਾਹ ਖ਼ਾਨ ਨੇ ਟਵੀਟ ਕੀਤਾ ਸੀ ਕਿ ਸਾਨੂੰ ਦੁੱਖ ਹੈ ਕਿ ਮੇਰੇ ਸ਼ੋਅ ਦੇ ਇੱਕ ਐਪੀਸੋਡ ਨਾਲ ਕੁਝ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਮੈਂ ਹਰ ਧਰਮ ਦਾ ਸਤਿਕਾਰ ਕਰਦੀ ਹਾਂ ਤੇ ਕਿਸੇ ਦਾ ਵੀ ਅਪਮਾਨ ਕਰਨ ਦਾ ਮੇਰਾ ਕੋਈ ਇਰਾਦਾ ਨਹੀਂ ਸੀ। ਮੇਰੀ ਸਾਰੀ ਟੀਮ, ਰਵੀਨਾ ਟੰਡਨ, ਭਾਰਤੀ ਸਿੰਘ ਤੇ ਮੇਰੇ ਵੱਲੋਂ ਸਭ ਨੂੰ ਸੌਰੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A Demand to shunt out Bharati Singh from Kapil Sharma Show gone viral