ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਨੂੰ ਪੈ ਗਿਆ ਇਹ ਪੰਗਾ

ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਨੂੰ ਪੈ ਗਿਆ ਇਹ ਪੰਗਾ

ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਆਉ਼ਦੀ ਪੰਜ ਜੂਨ ਨੂੰ ਰਿਲੀਜ਼ ਹੋਣ ਲਈ ਤਿਆਰ ਹੈ ਪਰ ਰਿਲੀਜ਼ ਤੋਂ ਪਹਿਲਾਂ ਹੀ ਫ਼ਿਲਮ ਦੀਆਂ ਔਕੜਾਂ ਵਧ ਗਈਆਂ ਹਨ। ਅਸਲ ’ਚ ਇਸ ਫ਼ਿਲਮ ਦੇ ਨਾਂਅ ਨੂੰ ਲੈ ਕੇ ਦਿੱਲੀ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਰ ਦਾ ਕਹਿਣਾ ਹੈ ਕਿ ‘ਭਾਰਤ’ ਨਾਂਅ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜ ਰਹੀ ਹੈ।

 

 

ਏਐੱਨਆਈ ਮੁਤਾਬਕ ਪਟੀਸ਼ਨਰ ਨੇ ਦਿੱਲੀ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਫ਼ਿਲਮ ਦਾ ਨਾਂਅ ਬਦਲਿਆ ਜਾਣਾ ਚਾਹੀਦਾ ਹੈ। ਪਟੀਸ਼ਨਰ ਦਾ ਕਹਿਣਾ ਹੈ ਕਿ ਸਲਮਾਨ ਖ਼ਾਨ ਦੀ ਫ਼ਿਲਮ ਦਾ ਨਾਂਅ ਸੈਕਸ਼ਨ 3 ਪ੍ਰਤੀਕ ਤੇ ਨਾਂਅ ਦੇ ਐਕਟ ਦੀ ਉਲੰਘਣਾ ਹੈ। ਇਸ ਕਾਨੂੰਨ ਮੁਤਾਬਕ ‘ਭਾਰਤ’ ਸ਼ਬਦ ਦੀ ਵਰਤੋਂ ਪ੍ਰੋਫ਼ੈਸ਼ਨਲ ਤੇ ਕਮਰਸ਼ੀਅਲ ਮੰਤਵਾਂ ਲਈ ਨਹੀਂ ਕੀਤੀ ਜਾ ਸਕਦੀ।

 

 

ਪਟੀਸ਼ਨਰ ਤਾਂ ਇਹ ਵੀ ਚਾਹੁੰਦਾ ਹੈ ਕਿ ਫ਼ਿਲਮ ਵਿੱਚ ਉਹ ਡਾਇਲਾਗ ਵੀ ਹਟਾਇਆ ਜਾਵੇ, ਜਿਸ ਵਿੱਚ ਸਲਮਾਨ ਖ਼ਾਨ ਆਪਣੇ ਨਾਂਅ ਦੀ ਤੁਲਨਾ ਦੇਸ਼ ਨਾਲ ਕਰਦੇ ਹਨ। ਇਹ ਡਾਇਲਾਗ ਫ਼ਿਲਮ ਦੇ ਟ੍ਰੇਲਰ ਵਿੱਚ ਸੁਣਨ ਨੁੰ ਮਿਲਿਆ ਸੀ। ਪਟੀਸ਼ਨਰ ਮੁਤਾਬਕ ਇਸ ਨਾਲ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।

 

 

ਇਸ ਫ਼ਿਲਮ ਵਿੱਚ ਸਲਮਾਨ ਖ਼ਾਨ ਨਾਲ ਕੈਟਰੀਨਾ ਕੈਫ਼ ਹੈ ਅਤੇ ਡਾਇਰੈਕਟਰ ਅਲੀ ਅਬਾਸ ਜ਼ਫ਼ਰ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A New Obstacle before Salman Khan s BHARAT