ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਮਾਰ ਸਾਨੂ ਦੀ ਧੀ ਸ਼ੈਨਨ ਦਾ ਗੀਤ ਮਚਾ ਰਿਹੈ ਹਲਚਲ

ਕੁਮਾਰ ਸਾਨੂ ਦੀ ਧੀ ਸ਼ੈਨਨ ਦਾ ਗੀਤ ਮਚਾ ਰਿਹੈ ਹਲਚਲ

ਬਾਲੀਵੁੱਡ ਦੇ ਗਾਇਕ ਕੁਮਾਰ ਸਾਨੂ ਦੀ ਧੀ ਸ਼ੈਨਨ ਕੁਮਾਰ ਨੇ ਆਪਣੇ ਨਵੇਂ ਗੀਤ ‘ਆਈ ਡੂ’ ਦਾ ਟਾਈਟਲ ਜਾਰੀ ਕੀਤਾ ਹੈ; ਜਿਸ ਦਾ ਵਰਣਨ ਉਸ ਨੇ ‘ਬਿਟਰ–ਸਵੀਟ ਲਵ ਸੌਂਗ’ ਵਜੋਂ ਕੀਤਾ ਹੈ।

 

 

ਕੁਮਾਰ ਸਾਨੂੰ ਦੀ ਮੁਤਬੰਨੀ ਧੀ (ਅਡੌਪਟਡ ਡਾੱਟਰ) ਸ਼ੈਨਨ ਨੇ ਦੱਸਿਆ ਕਿ ‘ਆਈ ਡੂ’ ਦਾ ਅਸਲ ਅਰਥ ਇਹ ਹੈ ਕਿ ਤੁਸੀਂ ਇੱਕ–ਦੂਜੇ ਤੋਂ ਵੱਖ ਹੋਣ ਦੇ ਬਾਵਜੂਦ ਇੱਕ–ਦੂਜੇ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਕਿਵੇਂ ਮਹਿਸੂਸ ਕਰਦੇ ਹੋ, ਕਿਵੇਂ ਹਰ ਥਾਂ ਤੇ ਚੀਜ਼ਾਂ ਤੁਹਾਨੂੰ ਉਨ੍ਹਾਂ ਦੀ ਯਾਦ ਦਿਵਾਉਂਦੀਆਂ ਹਨ ਤੇ ਤੁਸੀਂ ਕਬੂਲ ਕਰ ਰਹੇ ਹੋ ਕਿ ਤੁਸੀਂ ਉਨ੍ਹਾਂ ਨੂੰ ਆਪਣੇ ਮਨ/ਦਿਮਾਗ਼ ’ਚੋਂ ਬਾਹਰ ਨਹੀਂ ਕੱਢ ਸਕਦੇ ਕਿਉਂਕਿ ਤੁਸੀਂ ਉਨ੍ਹਾਂ ਨੂੰ ਪਿਆਰ ਕਰਦੇ ਹੋ।

 

 

ਤੁਸੀਂ ਭਾਵੇਂ ਉਨ੍ਹਾਂ ਦੇ ਨਵੇਂ ਰਿਸ਼ਤੇ ਵਿਚਾਲੇ ਨਹੀਂ ਆਉਣਾ ਚਾਹੁੰਦੇ; ਇਸ ਲਈ ਤੁਸੀਂ ਉਨ੍ਹਾਂ ਦੇ ਨਵੇਂ ਜੀਵਨ ਵਿੱਚ ਖ਼ੁਸ਼ ਰਹਿਣ ਦੀ ਕਾਮਨਾ ਕਰਦੇ ਹੋ।

 

 

ਇਹ ਸੱਚਾਈ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਕੁਮਾਰ ਸਾਨੂੰ ਨੇ ਦੋ ਵਿਆਹ ਕੀਤੇ ਹਨ। ਕੁਮਾਰ ਸਾਨੂ ਨੇ 2001 ’ਚ ਸ਼ੈਨਨ ਨੂੰ ਆਪਣੀ ਧੀ ਵਜੋਂ ਗੋਦ ਲਿਆ ਸੀ।

 

 

20 ਅਕਤੂਬਰ, 1957 ਨੂੰ ਜਨਮੇ ਕੁਮਾਰ ਸਾਨੂ ਦਾ ਅਸਲ ਨਾਂਅ ਕੇਦਾਰਨਾਥ ਭੱਟਾਚਾਰੀਆ ਹੈ। ਉਨ੍ਹਾਂ ਨੂੰ ਕੁਮਾਰ ਸਾਨੂੰ ਨਾਮ ਉੱਘੇ ਗ਼ਜ਼ਲ ਗਾਇਕ ਜਗਜੀਤ ਸਿੰਘ ਨੇ ਦਿੱਤਾ ਸੀ ਕਿਉਂਕਿ ਕੁਮਾਰ ਸਾਨੂ ਦੀ ਆਵਾਜ਼ ਮਰਹੂਮ ਗਾਇਕ ਕਿਸ਼ੋਰ ਕੁਮਾਰ ਵਰਗੀ ਹੈ।

 

 

ਕੁਮਾਰ ਸਾਨੂ ਦੇ ਦੋ ਵਿਆਹ ਹਨ। ਪਹਿਲਾ ਵਿਆਹ ਉਨ੍ਹਾਂ ਰੀਟਾ ਭੱਟਾਚਾਰੀਆ ਨਾਲ 1980ਵਿਆਂ ਦੇ ਅੰਤ ’ਚ ਕੀਤਾ ਸੀ ਪਰ ਕੁਨਿਕਾ ਅਤੇ ਮੀਨਾਕਸ਼ੀ ਸ਼ੇਸ਼ਾਦਰੀ ਨਾਲ ਉਨ੍ਹਾਂ ਦੇ ਕਥਿਤ ਨੇੜਲੇ ਸਬੰਧਾਂ ਕਾਰਨ ਪਹਿਲਾ ਵਿਆਹ 1994 'ਚ ਟੁੱਟ ਗਿਆ ਸੀ। ਪਹਿਲੇ ਵਿਆਹ ਤੋਂ ਉਨ੍ਹਾਂ ਦੇ ਤਿੰਨ ਪੁੱਤਰ ਹਨ।

 

 

ਦੂਜਾ ਵਿਆਹ ਉਨ੍ਹਾਂ ਸਲੋਨੀ ਭੱਟਾਚਾਰੀਆ ਨਾਲ ਕੀਤਾ ਸੀ। ਇਸ ਵੇਲੇ ਕੁਮਾਰ ਸਾਨੂ ਆਪਣੀ ਦੂਜੀ ਪਤਨੀ ਸਲੋਨੀ ਨਾਲ ਹੀ ਰਹਿ ਰਹੇ ਹਨ। ਜਿਨ੍ਹਾਂ ਤੋਂ ਉਨ੍ਹਾਂ ਦੀ ਇੱਕ ਧੀ ਹੈ ਤੇ ਦੂਜੀ ਧੀ ਸ਼ੈਨਨ ਹੈ, ਜੋ ਉਨ੍ਹਾਂ ਗੋਦ ਲਈ ਸੀ।

ਕੁਮਾਰ ਸਾਨੂ ਦੀ ਧੀ ਸ਼ੈਨਨ ਦਾ ਗੀਤ ਮਚਾ ਰਿਹੈ ਹਲਚਲ

 

ਬਹੁਤ ਥੋੜ੍ਹਾ ਸਮਾਂ ਕੁਮਾਰ ਸਾਨੂੰ ਦਾ ਸਾਥ ਬਾਲੀਵੁੱਡ ਦੀ ਅਦਾਕਾਰਾ ਕੁਨਿਕਾ ਲਾਲ ਨਾਲ ਵੀ ਰਿਹਾ ਪਰ ਅੰਦਰੋ–ਅੰਦਰ ਉਹ ਮੀਨਾਕਸ਼ੀ ਸ਼ੇਸ਼ਾਦਰੀ ਨੂੰ ਬਹੁਤ ਪਿਆਰ ਕਰਦੇ ਸਨ।

 

 

ਖ਼ੈਰ, ਇੱਥੇ ਗੱਲ ਕੁਮਾਰ ਸਾਨੂ ਦੀ ਗੋਦ ਲਈ ਧੀ ਸ਼ੈਨਨ ਕੁਮਾਰ ਦੀ ਚੱਲ ਰਹੀ ਹੈ। ਬੀਤੇ ਦਿਨੀਂ ਸ਼ੈਨਨ ਨੇ ਆਪਣੇ ਨਵੇਂ ਗੀਤ ‘ਆਈ ਡੂ’ ਦਾ ਟੀਜ਼ਰ ਜਾਰੀ ਕਰ ਕੇ ਲੋਕਾਂ ਦੇ ਦਿਲਾਂ ’ਚ ਹਲਚਲ ਮਚਾ ਦਿੱਤੀ ਸੀ। ਰਾਤੀਂ ਠੀਕ 12 ਵਜੇ ਉਸ ਨੇ ਗੀਤ ਰਿਲੀਜ਼ ਕੀਤਾ ਸੀ। ਉਹ ਗੀਤ ਰਿਲੀਜ਼ ਹੁੰਦਿਆਂ ਹੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ।

 

 

ਇਹ ਗੀਤ ਸ਼ੈਨਨ, ਮੱਕਾ, ਲੁਈਸ ਨੇ ਲਿਖਿਆ ਹੈ। ਇਸ ਦਾ ਸੰਗੀਤ ਇਨਫ਼ਿਨਿਟੀ ਨੇ ਕੀਤਾ ਹੈ; ਜਿਨ੍ਹਾਂ ਨੇ ਲੁਡਾਕ੍ਰਿਸ ਅਤੇ ਮੈਰੀ ਜੇ ਬਲਿਜ਼ ਜਿਹੇ ਕਲਾਕਾਰਾਂ ਨਾਲ ਕੰਮ ਕੀਤਾ ਹੈ।

 

 

ਸ਼ੈਨਨ ਕੁਮਾਰ ਭਾਰਤ ਦੇ ਪ੍ਰਸਿੱਧ ਕਲਾਕਾਰਾਂ ਸੋਨੂੰ ਨਿਗਮ,ਸ਼ਾਨ ਅਤੇ ਹਿਮੇਸ਼ ਰੇਸ਼ਮੀਆ ਨਾਲ ਕੰਮ ਕਰ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A New song of Kumar Sanu s daughter Shannon creating sensation