ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਿਲਮ 'ਲਾਲ ਸਿੰਘ ਚੱਢਾ' ਤੋਂ ਆਮਿਰ ਖ਼ਾਨ ਦਾ ਨਵਾਂ ਲੁਕ, ਵੇਖੋ ਫੋਟੋ ਤੇ VIDEO

ਬਾਲੀਵੁੱਡ ਅਭਿਨੇਤਾ ਆਮਿਰ ਖ਼ਾਨ ਨੇ ਫ਼ਿਲਮ 'ਲਾਲ ਸਿੰਘ ਚੱਢਾ' ਤੋਂ ਇਕ ਨਵਾਂ ਲੁਕ ਸਾਹਮਣੇ ਆਇਆ ਹੈ। ਦਰਅਸਲ, ਆਮਿਰ ਖ਼ਾਨ ਨੇ ਇਸ ਸਮੇਂ ਪੂਰੇ ਕਲੀਨ ਸ਼ੇਵ ਹੋ ਚੁੱਕੇ ਹਨ ਜੋ ਫ਼ਿਲਮ ਦਾ ਲੁਕ ਦੱਸਿਆ ਜਾ ਰਿਹਾ ਹੈ।
 

ਅਦਵੇਤ ਚੌਹਾਨ ਦੀ ਫ਼ਿਲਮ ਤੋਂ ਆਮਿਰ ਖ਼ਾਨ ਦਾ ਇਹ ਤੀਜਾ ਲੁਕ ਹੈ ਜੋ ਸਾਹਮਣੇ ਆਇਆ ਹੈ। ਹਾਲ ਹੀ ਵਿੱਚ ਆਮਿਰ ਖ਼ਾਨ ਫ਼ਿਲਮ ਦੀ ਸ਼ੂਟਿੰਗ ਲਈ ਗੁੜਗਾਉਂ ਪਹੁੰਚੇ ਹਨ। ਛੋਟੇ ਵਾਲ ਅਤੇ ਕਲੀਵ ਸ਼ੇਵ ਅਵਤਾਰ ਵਿੱਚ ਨਜ਼ਰ ਆਏ ਹਨ।  ਇਸ ਨਾਲ ਜੁੜੀਆਂ ਫੋਟੋਆਂ ਅਤੇ ਵੀਡਿਓ ਸੋਸ਼ਲ ਮੀਡੀਆ 'ਤੇ ਲਗਾਤਾਰ ਸਾਹਮਣੇ ਆ ਰਹੀਆਂ ਹਨ।

 

 

ਦੱਸਣਯੋਗ ਹੈ ਕਿ ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਹਾਲੀਵੁੱਡ ਫ਼ਿਲਮ 'ਫਾਰੇਸਟ ਗੰਪ (1994)' ਦਾ ਹਿੰਦੀ ਰੀਮੇਕ ਹੈ। ਪਿਛਲੇ ਸਾਲ ਦਸੰਬਰ ਵਿੱਚ ਕਰੀਨਾ ਕਪੂਰ ਖ਼ਾਨ ਅਤੇ ਆਮਿਰ ਖ਼ਾਨ ਚੰਡੀਗੜ੍ਹ ਵਿੱਚ ਸਪਾਟ ਕੀਤਾ ਗਿਆ ਸੀ। ਜਿਥੇ ਉਹ ਲੰਮੇ ਸਮੇਂ ਲਈ ਰਹੇ। ਆਮਿਰ ਅਤੇ ਕਰੀਨਾ ਦੀ ਫ਼ਿਲਮ ਦੇ ਸੈੱਟ ਤੋਂ ਕੁਝ ਫੋਟੋ ਵੀ ਲੀਕ ਹੋਈਆਂ ਸਨ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ। ਆਮਿਰ ਖ਼ਾਨ ਨੇ ਪਲੇਨ ਪੈਂਟ ਅਤੇ ਚੈੱਕ ਸ਼ਰਟ ਨਾਲ ਪੱਗ ਬੰਨ੍ਹੀ ਹੋਈ ਸੀ। ਇਸ ਦੇ ਨਾਲ ਹੀ ਕਰੀਨਾ ਪਿੰਕ ਸਲਵਾਰ-ਕੁਰਤੇ 'ਚ ਨਜ਼ਰ ਆਈ ਸੀ।

 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aamir Khan aces the clean shaven look new hairstyle for Laal Singh Chaddha: See pics and videos