ਆਪਣੀ ਨਵੀਂ ਆ ਰਹੀ ਫਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਲਈ ਕਾਸ਼ੀ ਪਹੁੰਚੇ ਆਮਿਰ ਖਾਨ ਸਵੇਰੇ ਗੰਗਾ ਘਾਟ 'ਤੇ ਮਸਤੀ ਕਰਦੇ ਦਿਖਾਈ ਦਿੱਤੇ। ਉਹ ਪੁਲਿਸ ਵਾਲਿਆਂ ਨਾਲ ਸੈਲਫੀ ਲੈ ਰਹੇ ਸੀ ਤੇ ਕਈ ਵਾਰ ਸੰਤਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ।



ਆਪਣੀ ਫਿਲ਼ਮ ਦੀ ਸ਼ੂਟਿੰਗ ਕਰਨ ਲਈ ਚੇਤ ਸਿੰਘ ਕਿਲ੍ਹਾ ਪੁੱਜੇ ਆਮਿਰ ਖਾਨ ਨੇ ਪ੍ਰਭੂ ਘਾਟ ’ਤੇ ਜਦੋਂ ਅੰਗਦ ਦੀ ਦੁਕਾਨ ਦੇਖੀ ਤੇ ਦੁਕਾਨਦਾਰ ਨੂੰ ਕਿਹਾ ਕਿ ਅੰਗਦ ਜ਼ਰਾ ਅਦਰਕ ਵਾਲੀ ਚਾਏ ਪਿਲਾਨਾ। ਆਮਿਰ ਚਾਹ ਬਣਾਉਣ ਵਾਲੇ ਅੰਗਦ ਦੇ ਕੋਲ ਬੈਠ ਗਏ ਤੇ ਚਾਹ ਪੀਤੀ ਤੇ ਚਾਹ ਦੇ ਸੁਆਦ ਦੀ ਪ੍ਰਸ਼ੰਸਾ ਵੀ ਕੀਤੀ।

