ਆਮਿਰ ਖ਼ਾਨ ਦੀ ਬੇਟੀ ਈਰਾ ਖ਼ਾਨ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਆਪਣੇ ਰਿਲੇਸ਼ਨਸ਼ਿਪ ਸਟੇਟਸ ਬਾਰੇ ਗੱਲ ਕੀਤੀ। ਈਰਾ ਖ਼ਾਨ ਆਪਣੇ ਬੁਆਏਫਰੈਂਡ ਮਿਸ਼ਾਲ ਕ੍ਰਿਪਲਾਨੀ ਬਾਰੇ ਕਹਿੰਦੀ ਹੈ ਕਿ ਮੈਂ ਆਪਣੇ ਰਿਸ਼ਤੇ ਬਾਰੇ ਖੁਲ੍ਹਣਾ ਨਹੀਂ ਚਾਹੁੰਦੀ ਸੀ। ਮੈਂ ਬਸ ਸੋਸ਼ਲ ਮੀਡੀਆ ਉੱਤੇ ਉਹੀ ਪੋਸਟ ਕਰਦੀ ਸੀ ਜੋ ਮੇਰਾ ਮਨ ਕਰਦਾ ਸੀ। ਮੈਂ ਆਪਣੇ ਅਕਾਊਂਟ ਪੇਜ ਨੂੰ ਪੂਰੀ ਤਰ੍ਹਾਂ ਸਹੀ ਰੱਖਣ ਦੀ ਕੋਸ਼ਿਸ਼ ਕਰਦੀ ਹਾਂ। ਮੈਨੂੰ ਜੋ ਪੋਸਟ ਕਰਨਾ ਚੰਗਾ ਲੱਗਾ ਮੈਂ ਪੋਸਟ ਕੀਤਾ।
ਈਰਾ ਖ਼ਾਨ ਅੱਗੇ ਕਹਿੰਦੀ ਹੈ ਕਿ ਇਹ ਨਿਰਭਰ ਕਰਦਾ ਹੈ ਕਿ ਤੁਸੀਂ ਕਿਹੋ ਜਿਹੇ ਵਿਅਕਤੀ ਹੋ। ਜੇ ਤੁਸੀਂ ਆਪਣੇ ਬਾਰੇ ਖੁੱਲ੍ਹਣਾ ਚਾਹੁੰਦੇ ਹੋ, ਤਾਂ ਮੈਨੂੰ ਦੱਸੋ। ਜੇ ਤੁਸੀਂ ਨਹੀਂ ਕਹਿਣਾ ਚਾਹੁੰਦੇ ਤਾਂ ਨਾ ਦੱਸੋ। ਹਾਲਾਂਕਿ, ਮੈਂ ਇਹ ਦੱਸਣਾ ਨਹੀਂ ਚਾਹੁੰਦੀ ਸੀ ਕਿ ਮੈਂ ਅਸਲ ਜ਼ਿੰਦਗੀ ਵਿੱਚ ਕਿਵੇਂ ਹਾਂ ਅਤੇ ਮੈਨੂੰ ਕੀ ਕਰਨਾ ਪਸੰਦ ਹੈ। ਮੈਂ ਖੁਲ੍ਹਣਾ ਨਹੀਂ ਚਾਹੁੰਦੀ ਸੀ ਪਰ, ਮੈਂ ਆਪਣੀ ਨਿੱਜੀ ਜ਼ਿੰਦਗੀ ਨੂੰ ਕਦੇ ਲੁਕਾਇਆ ਵੀ ਨਹੀਂ।
ਪਿਛਲੇ ਸਾਲ ਈਰਾ ਖ਼ਾਨ ਨੇ ਮਿਸ਼ਾਲ ਨਾਲ ਦੋ ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਇਕ ਪੋਸਟ ਸਾਂਝੀ ਕੀਤੀ ਸੀ। ਜਿਸ ਵਿੱਚ ਉਹ ਮਿਸ਼ਾਲ ਨੂੰ ਯਾਦ ਕਰਦੀ ਨਜ਼ਰ ਆਈ। ਉਸ ਨੇ ਲਿਖਿਆ - ਸਭ ਕੁਝ ਠੀਕ ਹੋ ਜਾਵੇਗਾ, ਮੈਂ ਤੁਹਾਨੂੰ ਬਹੁਤ ਯਾਦ ਕਰਦੀ ਹਾਂ।