ਆਮਿਰ ਖ਼ਾਨ ਦੀ ਬੇਟੀ ਈਰਾ ਖ਼ਾਨ ਸ਼ਾਇਦ ਜ਼ਿਆਦਾ ਸੁਰਖ਼ੀਆਂ 'ਚ ਨਹੀਂ ਰਹਿੰਦੀ ਪਰ ਉਹ ਸੋਸ਼ਲ ਮੀਡੀਆ ਰਾਹੀਂ ਕਾਫੀ ਸੁਰਖ਼ੀਆਂ ਵਿੱਚ ਬਣੀ ਰਹਿੰਦੀ ਹੈ। ਦਰਅਸਲ, ਈਰਾ ਨੇ ਹਾਲ ਹੀ ਵਿੱਚ ਇੱਕ ਫ਼ੋਟੋਸ਼ੂਟ ਕਰਵਾਇਆ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ।
ਈਰਾ ਨੇ ਖ਼ੁਦ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਤਸਵੀਰਾਂ 'ਚ ਈਰਾ ਬੇਲੀ ਬਟਨ ਮੇਕਅਪ ਅਤੇ ਹੋਰ ਕਈ ਤਰ੍ਹਾਂ ਦੇ ਮੇਕਅਪ ਕਰਦੀ ਦਿਖ ਰਹੀ ਹੈ। ਇਕ ਫ਼ੋਟੋ 'ਚ ਈਰਾ ਨੇ ਬਲੈਕ ਕਲਰ ਦੀ ਡਰੈੱਸ ਪਾਈ ਹੋਈ ਦਿਖਾਈ ਦੇ ਰਹੀ ਹੈ।
ਕੁਝ ਦਿਨ ਪਹਿਲਾਂ ਦੱਸਿਆ ਸੀ ਕੌਣ ਹੈ ਬੁਆਏਫ੍ਰੈਂਡ ...
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਇੱਕ ਫੈਨ ਨੇ ਇਰਾ ਨੂੰ ਪੁੱਛਿਆ ਸੀ ਕਿ ਕੀ ਉਹ ਰਿਲੇਸ਼ਨਸ਼ਿਪ ਵਿੱਚ ਸੀ? ਇਸ ਲਈ ਈਰਾ ਨੇ ਮਿਸ਼ਾਲ ਨਾਲ ਆਪਣੀ ਇਕ ਤਸਵੀਰ ਸਾਂਝੀ ਕਰਦਿਆਂ ਜਵਾਬ ਦਿੱਤਾ। ਤਸਵੀਰ ਸ਼ੇਅਰ ਕਰਦੇ ਹੋਏ ਈਰਾ ਨੇ ਮਿਸ਼ਾਲ ਨੂੰ ਟੈਗ ਵੀ ਕੀਤਾ ਸੀ। ਈਰਾ, ਮਿਸ਼ਾਲ ਨਾਲ ਫ਼ੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ।
ਦੱਸਣਯੋਗ ਹੈ ਕਿ ਪਿਛਲੇ ਸਾਲ ਸ਼ੋਅ ਕੌਫੀ ਵਿਦ ਕਰਨ 'ਤੇ ਆਮਿਰ ਨੇ ਦੱਸਿਆ ਕਿ ਉਸ ਦਾ ਬੇਟਾ ਜੁਨੈਦ ਅਤੇ ਬੇਟੀ ਈਰਾ ਬਾਲੀਵੁੱਡ 'ਚ ਆਉਣਾ ਚਾਹੁੰਦੇ ਹਨ। ਪਰ ਜੇ ਉਨ੍ਹਾਂ ਦੇ ਬੱਚੇ ਇਸ ਇੰਡਸਟਰੀ ਵਿੱਚ ਸਫ਼ਲ ਨਹੀਂ ਹੁੰਦੇ, ਤਾਂ ਉਹ ਇੱਥੇ ਬੱਚਿਆਂ ਲਈ ਮੌਕੇ ਪੈਦਾ ਨਹੀਂ ਕਰਨਗੇ। ਆਮਿਰ ਨੇ ਇਹ ਵੀ ਦੱਸਿਆ ਕਿ ਈਰਾ ਨੂੰ ਫ਼ਿਲਮ ਬਣਾਉਣਾ ਵਧੇਰੇ ਪਸੰਦ ਹੈ।