ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਮਜ਼ਦੂਰ ਦਿਹਾੜੇ ’ਤੇ ਆਮਿਰ ਖ਼ਾਨ ਨੇ ਕੀਤੀ ਮਜ਼ਦੂਰੀ

1 ਮਈ ਨੂੰ ਦੁਨੀਆ ਦੇ ਕਈ ਦੇਸ਼ਾਂ ਚ ਆਲਮੀ ਮਜ਼ਦੂਰ ਦਿਹਾੜਾ (International Labour Day 2019) ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਲੇਬਰ ਡੇ, ਮਈ ਦਿਹਾੜਾ, ਮੇ ਡੇ, ਕਿਰਤੀ ਦਿਹਾੜਾ ਅਤੇ ਮਜ਼ਦੂਰ ਦਿਹਾੜਾ ਵੀ ਕਿਹਾ ਜਾਂਦਾ ਹੈ। ਅੱਜ ਦੇ ਮਜ਼ਦੂਰ ਦਿਹਾੜੇ ਤੇ ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਮਹਾਮਜ਼ਦੂਰੀ ਕੀਤੀ ਹੈ।

 

ਆਮਿਰ ਖਾਨ ਅੱਜ ਇਕ ਪਾਣੀ ਦੀ ਪਾਈਪਲਾਈਨ ਲਈ ਪੁਟਾਈ ਕਰਦੇ ਨਜ਼ਰ ਆਏ। ਅਦਾਕਾਰ ਨੇ ਆਪਣੇ ਇਸ ਕਿਰਤਦਾਨ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਤੇ ਵੀ ਸਾਂਝੇ ਕੀਤੇ ਹਨ। ਇਸ ਦੌਰਾਨ ਆਮਿਰ ਖਾਨ ਪੀਲੇ ਰੰਗ ਦੀ ਟੀ-ਸਰਟ, ਕਾਰਗੋ ਪੈਂਟ ਅਤੇ ਗ੍ਰੇ ਕੈਪ ਚ ਨਜ਼ਰ ਆਏ।

 

ਆਮਿਰ ਖਾਨ ਆਪਣੀ ਲੋਕ ਭਲਾਈ ਸੰਸਥਾ (ਐਨਜੀਓ) ‘ਪਾਣੀ ਫ਼ਾਊਂਡੇਸ਼ਨ’ ਦੇ ਸਮਾਗਮ ਤਹਿਤ ਇਕ ਪਿੰਡ ਚ ਕਿਰਤਦਾਨ ਕਰਨ ਲਈ ਪੁੱਜੇ ਸਨ। ਅਦਾਕਾਰ ਨੇ ਗਰਮੀ ਦੇ ਮੌਸਮ ਚ ਕਹੀ ਅਤੇ ਹੋਰਨਾਂ ਔਜ਼ਾਰਾਂ ਨਾਲ ਪੁਟਾਈ ਕਰਕੇ ਕਿਰਤਦਾਨ ਕੀਤਾ। ਇਸ ਖਾਸ ਮੌਕੇ ਆਮਿਰ ਖਾਨ ਦੀ ਘਰਵਾਲੀ ਕਿਰਨ ਰਾਓ ਵੀ ਨਾਲ ਮੌਜੂਦ ਰਹੇ।

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:aamir khan digg a land for water pipeline on labour day