ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਿਲਮ 'ਲਾਲ ਸਿੰਘ ਚੱਢਾ' ਤੋਂ ਆਮਿਰ ਖ਼ਾਨ ਦਾ ਨਵਾਂ ਲੁਕ ਜਨਵਰੀ 'ਚ ਹੋਵੇਗਾ ਰਿਲੀਜ਼ 

ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਆਮਿਰ ਖ਼ਾਨ ਤੇ ਕਰੀਨਾ ਕਪੂਰ ਦੀਆਂ ਤਸਵੀਰਾਂ ਇੰਟਰਨੈਟ ਉੱਤੇ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਹਨ।

 

ਨੇੜਲੇ ਸੂਤਰਾਂ ਦੀ ਮੰਨੀਏ ਤਾਂ ਆਮਿਰ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਢਾ' ਤੋਂ ਆਪਣੇ ਦੂਜੇ ਲੁੱਕ ਦੀ ਰਿਲੀਜ਼ ਦੇ ਨਾਲ, ਸਾਡੇ ਨਵੇਂ ਸਾਲ ਨੂੰ ਹੋਰ ਖ਼ਾਸ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ।
ਆਮਿਰ ਖ਼ਾਨ ਇੱਕ ਅਦਾਕਾਰ ਹੈ ਜੋ ਆਪਣੀ ਫ਼ਿਲਮ ਦੇ ਹਰ ਕਿਰਦਾਰ ਵਿੱਚ ਆਪਣੀ ਵੱਧ ਤੋਂ ਵੱਧ ਸਮਰੱਥਾ ਨੂੰ ਡੂੰਘਾਈ ਨਾਲ ਸ਼ਾਮਲ ਕਰਨ ਲਈ ਜਾਣੇ ਜਾਂਦੇ ਹਨ ਅਤੇ ਲਾਲ ਸਿੰਘ ਚੱਢਾ ਦੀ ਪਹਿਲੀ ਦਿਖ ਇਸ ਗੱਲ ਨੂੰ ਸਾਬਤ ਕਰਦੀ ਹੈ।

 


ਇਹ ਪਹਿਲੀ ਵਾਰ ਹੋਵੇਗਾ ਜਦੋਂ ਆਮਿਰ ਖ਼ਾਨ ਵੱਡੇ ਪਰਦੇ 'ਤੇ ਇੱਕ ਪੰਜਾਬੀ ਆਦਮੀ ਦੀ ਭੂਮਿਕਾ ਨਿਭਾਉਣਗੇ, ਜਿਸ ਨੂੰ ਵੇਖਣ ਲਈ ਉਨ੍ਹਾਂ ਦੇ ਪ੍ਰਸ਼ੰਸਕ ਉਤਸੁਕ ਹਨ।

 

ਇਹੀ ਨਹੀਂ, ਫ਼ਿਲਮ '3 ਈਡੀਅਟਸ' ਤੋਂ ਬਾਅਦ, ਅਸੀਂ ਇਕ ਵਾਰ ਫਿਰ ਆਮਿਰ ਖ਼ਾਨ ਅਤੇ ਕਰੀਨਾ ਕਪੂਰ ਦੀ ਜੋੜੀ ਨੂੰ ਵੇਖਾਂਗੇ ਅਤੇ ਇੱਥੇ ਉਹ ਦੱਖਣੀ ਸੁਪਰਸਟਾਰ ਵਿਜੇ ਸੇਠੀ ਨਾਲ ਉਨ੍ਹਾਂ ਦਾ ਸਾਥ ਦਿੰਦੇ ਹੋਏ ਨਜ਼ਰ ਆਉਣਗੇ, ਜੋ ਇਸ ਫ਼ਿਲਮ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।

 

ਅਤੁਲ ਕੁਲਕਰਣੀ ਵੱਲੋਂ ਲਿਖੀ ਇਸ ਫ਼ਿਲਮ ਦਾ ਨਿਰਦੇਸ਼ਨ ਅਦਵੈਤ ਚੰਦਨ ਕਰਨਗੇ ਅਤੇ ਵਾਇਆਕਾਮ 18 ਸਟੂਡੀਓਜ਼ ਅਤੇ ਆਮਿਰ ਖ਼ਾਨ ਪ੍ਰੋਡਕਸ਼ਨਜ਼ ਪ੍ਰੋਡਿਸ਼ਨ ਵੱਲੋਂ ਤਿਆਰ ਕੀਤੀ ਜਾਵੇਗੀ। ਇਹ ਫ਼ਿਲਮ ਅਗਲੇ ਸਾਲ 2020 ਦੀ ਕ੍ਰਿਸਮਿਸ ਮੌਕੇ ਰਿਲੀਜ਼ ਹੋਣ ਲਈ ਤਿਆਰ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aamir Khan film Laal Singh Chaddha new look will out in january