ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮਿਰ ਖ਼ਾਨ ਨੇ ਪ੍ਰਸ਼ੰਸਕਾਂ ਨੂੰ ਕੀਤਾ ਨਾਰਾਜ਼, ਕਿਹਾ- ਮੇਰੇ ਲਈ ਇਹ ਮੈਟਰ ਨਹੀਂ ਕਰਦੇ

ਆਮਿਰ ਖ਼ਾਨ ਨੂੰ ਫ਼ਿਲਮ ਇੰਡਸਟਰੀ ਵਿੱਚ 'ਮਿਸਟਰ ਪਰਫੈਕਸ਼ਨਿਸਟ' ਵਜੋਂ ਜਾਣਿਆ ਜਾਂਦਾ ਹੈ। ਉਹ ਜੋ ਵੀ ਕੰਮ ਕਰਦੇ ਹਨ, ਉਹ ਪੂਰੇ ਜੋਸ਼ ਨਾਲ ਕਰਦੇ ਹਨ। ਸ਼ੋਅ ਤੋਂ ਦੂਰ ਅਤੇ ਲਾਈਮਲਾਈਟ ਤੋਂ ਪਰੇ ਰਹਿੰਦੇ ਹੋਏ, ਉਹ ਪ੍ਰਸ਼ੰਸਕਾਂ ਵਿੱਚ ਆਪਣੀ ਸੁੰਦਰਤਾ ਕਾਇਮ ਰੱਖਦੇ ਹਨ। ਉਹ ਜਨਤਕ ਦ੍ਰਿਸ਼ਟੀਕੋਣ ਤੋਂ ਪਰੇ ਰਹਿਣ ਅਤੇ ਪੈਪਰਾਜੀ ਤੋਂ ਛੁਪ ਕੇ ਰਹਿਣਾ ਪਸੰਦ ਕਰਦੇ ਹਨ। ਅਦਾਕਾਰ ਆਪਣੀ ਨਿੱਜੀ ਜ਼ਿੰਦਗੀ ਨੂੰ ਕਾਫ਼ੀ ਨਿੱਜੀ ਰੱਖਣ ਨੂੰ ਵੀ ਤਰਜੀਹ ਦਿੰਦੇ ਹਨ। ਭਾਵੇਂ ਉਹ ਸੋਸ਼ਲ ਮੀਡੀਆ 'ਤੇ ਟ੍ਰੋਲ ਹੁੰਦੇ ਵੀ ਹਨ ਤਾਂ ਵੀ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ।

 

ਫਿਲਮ 'ਠੱਗਸ ਆਫ਼ ਹਿੰਦੋਸਤਾਨ' ਦੇ ਫਲਾਪ ਹੋਣ ਤੋਂ ਬਾਅਦ ਆਮਿਰ ਖ਼ਾਨ ਸੋਸ਼ਲ ਮੀਡੀਆ 'ਤੇ ਟ੍ਰੋਲ ਹੁੰਦੇ ਆ ਰਹੇ ਹਨ। ਜਿਹੇ ਵਿੱਚ ਹਾਲ ਹੀ ਵਿੱਚ ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਕਰਦਿਆਂ ਆਮਿਰ ਖ਼ਾਨ ਨੇ ਕਿਹਾ- ਮੈਂ ਸੋਸ਼ਲ ਮੀਡੀਆ 'ਤੇ ਟਿੱਪਣੀਆਂ ਪੜ੍ਹਦਾ ਰਹਿੰਦਾ ਹਾਂ। 

 

ਖ਼ਾਸਕਰ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਦੀ ਰਿਲੀਜ਼ 'ਤੇ, ਪ੍ਰਸ਼ੰਸਕਾਂ ਦਾ ਕੀ ਖਿਆਲ ਹੈ ਕਿ ਉਹ ਜਾਨਣਾ ਚਾਹੁੰਦੇ ਹਨ। ਪਰ ਆਮਿਰ ਖ਼ਾਨ ਉਨ੍ਹਾਂ ਨੂੰ ਜਵਾਬ ਦੇਣ ਤੋਂ ਦੂਰੀ ਬਣਾ ਕੇ ਰੱਖਣਾ ਚਾਹੁੰਦੇ ਹਨ। ਜਿਹੀ ਕੋਈ ਗੱਲ ਨਹੀਂ ਹੈ ਜਦੋਂ ਆਮਿਰ ਖ਼ਾਨ ਟਵਿੱਟਰ ਉੱਤੇ ਟ੍ਰੋਲ ਹੋਣ ਤੋਂ ਬਚੇ ਹਨ।

 

ਜਿਹੇ ਵਿੱਚ ਆਮਿਰ ਕਹਿੰਦੇ ਹਨ ਕਿ ‘ਮੈਨੂੰ ਕੋਈ ਫ਼ਰਕ ਨਹੀਂ ਪੈਂਦਾ। ਇੱਕ ਕਲਾਕਾਰ ਹੋਣ ਦੇ ਨਾਤੇ, ਮੈਂ ਆਪਣੀਆਂ ਫ਼ਿਲਮਾਂ ਦੀਆਂ ਸਮੀਖਿਆਵਾਂ ਪੜ੍ਹਨਾ ਪਸੰਦ ਕਰਦਾ ਹਾਂ, ਪਰ ਬਿਨਾਂ ਵਜ੍ਹਾ ਟ੍ਰੋਲ ਕਰਨਾ ਮੈਨੂੰ ਪਰੇਸ਼ਾਨ ਨਹੀਂ ਕਰਦਾ। ਹਾਲਾਂਕਿ, ਆਲੋਚਨਾ ਮੈਨੂੰ ਵਧੇਰੇ ਸਿੱਖਣ ਅਤੇ ਅੱਗੇ ਵਧਣ ਵਿੱਚ ਸਹਾਇਤਾ ਕਰਦੀ ਹੈ। 

 

ਤੁਹਾਨੂੰ ਦੱਸ ਦੇਈਏ ਕਿ ਆਮਿਰ ਖ਼ਾਨ ਇਨ੍ਹੀਂ ਦਿਨੀਂ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਹ ਫ਼ਿਲਮ ਕ੍ਰਿਸਮਸ 2020 ਦੇ ਆਸਪਾਸ ਰਿਲੀਜ਼ ਹੋਣ ਵਾਲੀ ਹੈ ਅਤੇ ਕਰੀਨਾ ਕਪੂਰ ਖ਼ਾਨ ਆਮਿਰ ਦੇ ਨਾਲ ਨਜ਼ਰ ਆਵੇਗੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aamir Khan On Social Media Trolls Says They Dont Matter To Me