ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮਿਰ ਖ਼ਾਨ ਨੇ ਪਹਿਲੀ ਪਤਨੀ ਰੀਨਾ ਨਾਲ ਤਲਾਕ ਨੂੰ ਲੈ ਕੇ ਕੀਤਾ ਖੁਲਾਸਾ

1 / 4koffee with karan aamir khan

2 / 4koffee with karan aamir khan

3 / 4koffee with karan aamir khan

4 / 4koffee with karan aamir khan

PreviousNext

ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖ਼ਾਨ ਉਂਝ ਤਾਂ ਆਪਣੀ ਨਿਜੀ ਜਿ਼ੰਦਗੀ ਨੂੰ ਲੈ ਕੇ ਜਿ਼ਆਦਾ ਗੱਲਾਂ ਨਹੀਂ ਕਰਦੇ ਪਰ ਹਾਲ ਹੀ ਚ ਕਰਨ ਜੌਹਰ ਦੇ ਸ਼ੋਅ ‘ਕੌਫ਼ੀ ਵਿਦ ਕਰਣ’ ਚ ਉਨ੍ਹਾਂ ਨੇ ਆਪਣੀ ਪਹਿਲੀ ਪਤਨੀ ਰੀਨਾ ਨਾਲ ਹੋਏ ਤਲਾਕ ਨੂੰ ਲੈ ਕੇ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ। ਜਿਸ ਕਾਰਨ ਉਹ ਕਾਫੀ ਭਾਵੁਕ ਵੀ ਨਜ਼ਰ ਆਏ।

 

ਦਰਅਸਲ ਆਮਿਰ ਨੇ ਇਸ ਸ਼ੋਅ ਚ ਆਪਣੇ ਪਰਿਵਾਰਿਕ ਰਿਸ਼ਤਿਆਂ ਨੂੰ ਲੈ ਕੇ ਕਾਫੀ ਗੱਲਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਉਨ੍ਹਾਂ ਨੇ ਆਪਣੀ ਪਹਿਲੀ ਰੀਨਾ ਨਾਲ ਰਿਸ਼ਤੇ ਤੇ ਗੱਲ ਕੀਤੀ।

 

ਅਦਾਕਾਰ ਆਮਿਰ ਖ਼ਾਨ ਨੇ ਕਿਹਾ, ਰੀਨਾ ਅਤੇ ਮੈਂ 16 ਸਾਲ ਤੱਕ ਰਿਸ਼ਤੇ ਚ ਰਹੇ। ਜਦੋਂ ਅਸੀਂ ਦੋਵੇਂ ਵੱਖ ਹੋ ਗਏ ਤਾਂ ਪਰਿਵਾਰ ਟੁੱਟ ਗਿਆ ਸੀ। ਇਹ ਕਾਫੀ ਦੁੱਖ ਭਰਿਆ ਸੀ। ਇਸਦੇ ਬਾਵਜੂਦ ਅਸੀਂ ਨਾਲ ਮਿਲ ਕੇਮੁਸ਼ਕਲ ਹਾਲਾਤਾਂ ਤੋਂ ਖੁੱਦ ਨੂੰ ਬਾਹਰ ਕੱਢਿਆ। ਵੱਖ ਹੋਣ ਮਗਰੋਂ ਵੀ ਰੀਨਾ ਅਤੇ ਮੈਂ ਇੱਕ ਦੂਜੇ ਲਈ ਪਿਆਰ ਅਤੇ ਸਤਿਕਾਰ ਕਦੇ ਘੱਟ ਨਹੀਂ ਹੋਣ ਦਿੱਤਾ।

 

 

ਰੀਨਾ ਬਾਰੇ ਆਮਿਰ ਨੇ ਅੱਗੇ ਕਿਹਾ, ਮੈਂ ਰੀਨਾ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਆਪਣੀ ਜਿ਼ੰਦਗੀ ਚ ਥਾਂ ਦਿੱਤੀ। ਜਦੋਂ ਮੇਰੀ ਅਤੇ ਰੀਨਾ ਦਾ ਵਿਆਹ ਹੋਇਆ, ਅਸੀਂ ਦੋਵੇਂ ਬਹੁਤ ਜਵਾਨ ਸਨ ਅਤੇ ਰੀਨਾ ਨੇ ਹਮੇਸ਼ਾ ਮੈਨੂੰ ਹੌਂਸਲਾ ਅਤੇ ਸਮਰਥਨ ਦਿੱਤਾ ਹੈ।

 

ਕਿਰਨ ਰਾਓ ਨਾਲ ਰੀਨਾ ਦੇ ਰਿਸ਼ਤੇ ਆਮਿਰ ਨੇ ਕਿਹਾ ਕਿ ਦੋਵੇਂ ਕਾਫੀ ਸਮਝਦਾਰ ਹਨ। ਦਿਲਚਸਪ ਗੱਲ ਇਹ ਹੈ ਕਿ ਦੋਨਾਂ ਦੀ ਦੋਸਤੀ ਮੈਂ ਨਹੀਂ ਕਰਵਾਈ। ਦੋਵੇਂ ਖੁੱਦ ਹੀ ਚੰਗੇ ਦੋਸਤ ਬਣੇ ਸਨ।

 

ਆਮਿਰ ਖ਼ਾਨ ਦਾ ਇਹ ਪੂਰਾ ਇੰਟਰਵੀਊ ਦੇਖਣ ਲਈ ਇਸ ਲਿੰਕ ਤੇ ਕਲਿੱਕ ਕਰੋ

https://www.hotstar.com/tv/koffee-with-karan/s-74/candid-aamir-on-the-couch/1000223089

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aamir Khan revealed the divorce with his first wife Reena