ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮਿਰ ਖਾਨ ਦਾ ਇਹ ਹਰਮਨ ਪਿਆਰਾ ਸ਼ੋਅ ’ਮੀਟੂ’ ਮੁਹਿੰਮ ਨਾਲ ਕਰੇਗਾ ਸ਼ੁਰੂਆਤ

ਬਾਲੀਵੁੱਡ ਅਦਾਕਾਰ ਆਮਿਰ ਖਾਨ ਜਲਦ ਹੀ ਛੋਟੇ ਪਰਦੇ 'ਤੇ ਆਪਣੇ ਮਸ਼ਹੂਰ ਸ਼ੋਅ 'ਸਤਯਮੇਵ ਜਯਤੇ' ਦੇ ਸੀਜ਼ਨ 4 ਨਾਲ ਸ਼ੁਰੂਆਤ ਕਰਨ ਵਾਲੇ ਹਨ। ਖਬਰਾਂ ਹਨ ਕਿ ਆਮਿਰ ਆਪਣੇ ਇਸ ਸ਼ੋਅ 'ਚ ਅੱਜਕਲ ਯੋਨ ਸ਼ੋਸ਼ਣ ਵਿਰੁੱਧ ਸ਼ੁਰੂ ਹੋਈ ਮੁਹਿੰਮ #Metoo  ਬਾਰੇ ਗੱਲ ਕਰਨਗੇ। ਇੰਨਾ ਹੀ ਨਹੀਂ ਸ਼ੋਅ 'ਚ ਇਸ ਮੁੱਦੇ ਨਾਲ ਜੁੜੇ ਕੁਝ ਮੁਲਜ਼ਮਾਂ ਨੂੰ ਵੀ ਬੁਲਾਇਆ ਜਾਵੇਗਾ ਤਾਂ ਜੋ ਹਰ ਪਹਿਲੂ ਨੂੰ ਸੁਣਿਆ ਜਾ ਸਕੇ। ਆਮਿਰ ਦਾ ਸ਼ੋਅ 'ਸਤਯਮੇਵ ਜਯਤੇ' 2019 'ਚ ਆਨ-ਏਅਰ ਹੋਵੇਗਾ।

 

 

 

 

ਦੱਸਣਯੋਗ ਹੈ ਕਿ ਆਮਿਰ ਦੇ ਸ਼ੋਅ ਦੇ ਤਿੰਨ ਸੀਜ਼ਨ ਆ ਚੁੱਕੇ ਹਨ ਤੇ ਇਸ ਦੇ ਆਖਰੀ ਸੀਜ਼ਨ 'ਚ ਆਮਿਰ ਨੂੰ 2014 'ਚ ਦੇਖਿਆ ਗਿਆ ਸੀ। ਸ਼ੋਅ ਦੇ ਤਿੰਨਾਂ ਸੀਜ਼ਨਾਂ 'ਚ ਆਮਿਰ ਨੇ ਸਮਾਜ ਦੇ ਵੱਖ-ਵੱਖ ਪਰ ਗੰਭੀਰ ਮੁੱਦਿਆਂ 'ਤੇ ਗੱਲ ਕੀਤੀ ਸੀ। ਆਪਣੇ ਇਸੇ ਫਾਰਮੈਟ ਕਰਕੇ ਸ਼ੋਅ ਕਾਫੀ ਹਿੱਟ ਸਾਬਤ ਹੋਇਆ ਸੀ।

 

ਆਮਿਰ ਦੇ ਵਰਕ ਫ੍ਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਫਿਲਮ 'ਠਗਸ ਆਫ ਹਿੰਦੁਸਤਾਨ' ਜਲਦੀ ਹੀ ਰਿਲੀਜ਼ ਹੋਣ ਵਾਲੀ ਹੈ। ਇਸ 'ਚ ਉਹ ਪਹਿਲੀ ਵਾਰ ਅਮਿਤਾਭ ਨਾਲ ਸਕ੍ਰੀਨ ਸ਼ੇਅਰ ਕਰ ਰਹੇ ਹਨ। ਫਿਲਮ 'ਚ ਦੋਵਾਂ ਤੋਂ ਇਲਾਵਾ ਕੈਟਰੀਨਾ ਕੈਫ ਤੇ ਫਾਤਿਮਾ ਸ਼ੇਖ ਵੀ ਨਜ਼ਰ ਆਉਣਗੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aamir Khans popular show will be launched with Metoo campaign