ਅਭਿਸ਼ੇਕ ਬੱਚਨ ਦੀ ਫ਼ਿਲਮ 'ਹੈਪੀ ਨਿਊ ਈਅਰ' ਦੇ ਆਪਣੇ ਸਹਿ ਕਲਾਕਾਰਾਂ ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਅਤੇ ਡਾਇਰੈਕਟਰ ਫਰਾਹ ਖ਼ਾਨ ਨੂੰ ਸੰਕੇਤ ਦਿੱਤਾ ਕਿ 2014 ਦੀ ਇਸ ਹਿਟ ਫ਼ਿਲਮ ਦਾ ਸੀਕਵਲ ਬਣਾਉਣ ਦਾ ਸਮਾਂ ਹੁਣ ਆ ਗਿਆ ਹੈ।
It’s a sign!!! @iamsrk @deepikapadukone @TheFarahKhan @bomanirani @SonuSood @bindasbhidu
— Abhishek Bachchan (@juniorbachchan) June 1, 2019
Time to get the band back together guys? pic.twitter.com/FSf6jPaSZY
ਅਭਿਸ਼ੇਕ ਨੇ ਇਕ ਗੱਡੀ ਦੀ ਤਸਵੀਰ ਪੋਸਟ ਕੀਤੀ ਜਿਸ ਉੱਤੇ ਹਿੰਦੀ ਵਿਚ 'ਨੰਦੂ' ਲਿਖਿਆ ਹੋਇਆ ਸੀ। 'ਹੈਪੀ ਨਿਊ ਈਅਰ' ਵਿੱਚ ਅਦਾਕਾਰ ਦੇ ਕਿਰਦਾਰ ਦਾ ਨਾਮ ਨੰਦੂ ਸੀ। ਫ਼ਿਲਮ ਵਿੱਚ ਬੋਮਨ ਈਰਾਨੀ, ਸੋਨੂੰ ਸੂਦ ਅਤੇ ਜੈਕੀ ਸਰਾਫ਼ ਨੇ ਵੀ ਕੰਮ ਕੀਤਾ ਸੀ।
ਅਭਿਸ਼ੇਕ ਨੇ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ਵਿੱਚ ਕਿਹਾ, 'ਇਹ ਇਕ ਨਿਸ਼ਾਨੀ ਹੈ! ਸ਼ਾਹਰੁਖ, ਦੀਪਿਕਾ ਪਾਦੁਕੋਣ, ਫਰਾਹਾ ਖ਼ਾਨ, ਬੋਮਨ ਈਰਾਨੀ, ਸੋਨੂੰ ਸੂਦ ਅਤੇ ਜੈਕੀ ਸ਼ਰਾਫ਼ ... ਬੈਂਡ ਨੂੰ ਵਾਪਸ ਲਿਆਉਣ ਦਾ ਸਮਾਂ ਆ ਗਿਆ।'