ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਛਪਾਕ' ਦੀ ਰਿਲੀਜ਼ 'ਤੇ ਰੋਕ ਦੀ ਮੰਗ, ਅਦਾਲਤ ਪੁੱਜੀ ਲਕਸ਼ਮੀ ਅਗਰਵਾਲ ਦੀ ਵਕੀਲ

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਦੀ ਫਿਲਮ 'ਛਪਾਕ' ਨੂੰ ਇੱਕ ਤੋਂ ਬਾਅਦ ਇੱਕ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਮਾਮਲੇ ਤੋਂ ਬਾਅਦ ਉਨ੍ਹਾਂ ਦੀ ਫਿਲਮ 'ਛਪਾਕ' ਦੇ ਬਾਈਕਾਟ ਦੀ ਮੰਗ ਬੁੱਧਵਾਰ ਨੂੰ ਦਿਨ ਭਰ ਸੋਸ਼ਲ ਮੀਡੀਆ 'ਤੇ ਛਾਈ ਰਹੀ। ਅੱਜ ਰਿਲੀਜ਼ ਤੋਂ ਇੱਕ ਦਿਨ ਪਹਿਲਾਂ ਫਿਲਮ ਫਿਰ ਕਾਨੂੰਨੀ ਵਿਵਾਦ 'ਚ ਫਸ ਗਈ ਹੈ।
 

ਇਸ ਵਾਰ ਪੀੜਤਾ ਲਕਸ਼ਮੀ (ਜਿਸ 'ਤੇ ਛਪਾਕ ਦੀ ਫਿਲਮ ਆਧਾਰਿਤ ਹੈ) ਦੀ ਵਕੀਲ ਅਪਰਣਾ ਭੱਟ ਨੇ ਪਟਿਆਲਾ ਹਾਊਸ ਕੋਰਟ 'ਚ ਪਟੀਸ਼ਨ ਦਾਖਲ ਕਰ ਕੇ ਫਿਲਮ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਲਕਸ਼ਮੀ ਦੀ ਵਕੀਲ ਅਪਰਣਾ ਭੱਟ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਪਟੀਸ਼ਨ ਦਾਖਲ ਕਰ ਕੇ ਕਿਹਾ ਕਿ ਉਹ ਤੇਜ਼ਾਬ ਪੀੜਤਾ ਲਕਸ਼ਮੀ ਦੀ ਕਈ ਸਾਲਾਂ ਤਕ ਵਕੀਲ ਰਹੀ ਹੈ, ਪਰ ਫਿਲਮ 'ਚ ਉਸ ਨੂੰ ਕੋਈ ਕ੍ਰੈਡਿਟ ਨਹੀਂ ਦਿੱਤਾ ਗਿਆ।
 

 

ਅਪਰਣਾ ਦਾ ਕਹਿਣਾ ਹੈ ਕਿ ਉਸ ਨੇ ਫਿਲਮ 'ਛਪਾਕ' ਦੀ ਸਕ੍ਰਿਕਟ 'ਚ ਕਾਫੀ ਮਦਦ ਕੀਤੀ ਸੀ। ਫਿਲਮ ਦੇ ਡਾਇਰੈਕਟਰ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਉਸ ਨੂੰ ਕ੍ਰੈਡਿਟ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ। 
 

ਫੇਸਬੁੱਕ 'ਚ ਅਪਰਣਾ ਭੱਟ ਨੇ ਲਿਖਿਆ, "ਉਹ ਇਸ ਗੱਲ ਤੋਂ ਨਾਰਾਜ਼ ਹਨ ਕਿ ਫਿਲਮ ਛਪਾਕ ਦੇ ਮੇਕਰਾਂ ਨੇ ਉਨ੍ਹਾਂ ਨੂੰ ਫਿਲਮ 'ਚ ਕ੍ਰੈਡਿਟ ਨਹੀਂ ਦਿੱਤਾ ਹੈ। ਉਹ ਇਸ ਮਾਮਲੇ 'ਚ ਕਾਨੂੰਨੀ ਮਦਦ ਲਵੇਗੀ। ਉਹ ਦੀਪਿਕਾ ਪਾਦੁਕੋਣ ਅਤੇ ਬਾਕੀ ਲੋਕਾਂ ਦੀ ਬਰਾਬਰੀ ਨਹੀਂ ਕਰ ਰਹੀ ਪਰ ਇਸ ਮਾਮਲੇ 'ਚ ਉਹ ਚੁੱਪ ਨਹੀਂ ਬੈਠੇਗੀ।"
 

 

ਜ਼ਿਕਰਯੋਗ ਹੈ ਕਿ ਛਪਾਕ ਫਿਲਮ ਤੇਜ਼ਾਬ ਹਮਲਾ ਪੀੜਤਾ ਲਕਸ਼ਮੀ ਅਗਰਵਾਲ ਦੀ ਜ਼ਿੰਦਗੀ 'ਤੇ ਆਧਾਰਿਤ ਹੈ। 'ਛਪਾਕ' ਵਿੱਚ ਦੀਪਿਕਾ, ਮਾਲਤੀ ਦਾ ਕਿਰਦਾਰ ਨਿਭਾ ਰਹੀ ਹੈ, ਜਿਸ ਦੇ ਉੱਪਰ ਤੇਜ਼ਾਬ ਹਮਲਾ ਹੁੰਦਾ ਹੈ। ਤੇਜ਼ਾਬ ਹਮਲਾ ਹੋਣ ਤੋਂ ਬਾਅਦ ਮਾਲਤੀ ਕਿਵੇਂ ਇਨਸਾਫ਼ ਦੀ ਲੜਾਈ ਲੜਦੀ ਹੈ ਅਤੇ ਇਸ ਹਮਲੇ ਤੋਂ ਬਾਅਦ ਕਿਵੇਂ ਉਸ ਦੀ ਜ਼ਿੰਦਗੀ ਬਦਲਦੀ ਹੈ, ਉਹ ਇਸ ਫਿਲਮ 'ਚ ਵਿਖਾਇਆ ਗਿਆ ਹੈ। ਇਹ ਫਿਲਮ 'ਰਾਜੀ' ਫਿਲਮ ਦੀ ਡਾਇਰੈਕਟਰ ਮੇਘਨਾ ਗੁਲਜਾਰ ਨਿਰਦੇਸ਼ਿਤ ਕਰ ਰਹੀ ਹੈ।
 

ਫਿਲਮ 'ਚ ਦੀਪਿਕਾ ਦੇ ਨਾਲ ਵਿਕਰਾਂਤ ਮੈਸੀ ਹਨ, ਜੋ ਰਿਪੋਰਟਰ ਦਾ ਕਿਰਦਾਰ ਨਿਭਾਅ ਰਹੇ ਹਨ ਅਤੇ ਮਾਲਤੀ ਨੂੰ ਸਪੋਰਟ ਕਰਦੇ ਹਨ। ਫਿਲਮ 10 ਜਨਵਰੀ 2020 ਨੂੰ ਰੀਲੀਜ਼ ਹੋਵੇਗੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Acid attack victim Laxmi Lawyer Aparna Bhatt files plea in Delhi Patiala House Court seeking stay on Chhapaak