ਦੇਸ਼ ਭਰ ਚ ਚੱਲ ਰਹੀ #Metoo ਮੁਹਿੰਮ ਤਹਿਤ ਸਰੀਰੀਕ ਸ਼ੋਸ਼ਣ ਤਹਿਤ ਕੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਮੁਹਿੰਮ ਤਹਿਤ ਬਾਲੀਵੁੱਡ ਦੇ ਕਈ ਨਾਮੀ ਚਿਹਰਿਆਂ ਤੇ ਸਰੀਰਕ ਸ਼ੋਸ਼ਣ ਅਤੇ ਮਾੜੇ ਵਤੀਰੇ ਦੇ ਆਰੋਪ ਲੱਗੇ ਹਨ।
ਬਾਲੀਵੁੱਡ ਅਦਾਕਾਰ ਆਲੋਕ ਨਾਥ ਤੇ ਫਿਲਮ ਮੇਕਰ ਵਿੰਤਾ ਨੰਦਾ ਨੇ ਬਲਾਤਕਾਰ ਦਾ ਗੰਭੀਰ ਆਰੋਪ ਲਗਾਇਆ ਸੀ। ਇਸ ਆਰੋਪ ਮਗਰੋਂ ਕਈ ਹੋਰਨਾਂ ਲੋਕਾਂ ਨੇ ਵੀ ਆਲੋਕ ਨਾਥ ਤੇ ਸਰੀਰਕ ਸ਼ੋਸ਼ਣ ਦੇ ਆਰੋਪ ਲਗਾਏ ਸਨ। ਇਸ ਮਗਰੋਂ ਆਲੋਕ ਨਾਥ ਨੇ ਬਲਾਤਕਾਰ ਦੇ ਆਰੋਪਾਂ ਤੇ ਵਿਨੀਤਾ ਨੰਦਾ ਖਿਲਾਫ ਮਾਨਹਾਨੀ ਦਾ ਮਾਮਲਾ ਦਰਜ ਕਰਵਾਇਆ ਸੀ।
ਦੱਸਦੇਈਏ ਕਿ ਆਲੋਕ ਨਾਥ ਇਨ੍ਹਾਂ ਆਰੋਭਾਂ ਨੂੰ ਨਕਾਰ ਦਿੱਤਾ ਹੈ। ਆਲੋਕ ਨਾਥ ਦੀ ਪਤਨੀ ਆਸ਼ੂ ਸਿੰਘ ਵੀ ਆਪਣੀ ਪਤੀ ਦੇ ਬਚਾਅ ਚ ਨਿਤਰ ਆਈ ਹਨ। ਉਨ੍ਹਾਂ ਕਿਹਾ ਕਿ ਝੁੂੱਠੇ ਆਰੋਪਾਂ ਕਾਰਨ ਮੇਰੇ ਪਤੀ ਬੇਹੱਦ ਦੁਖੀ ਹਨ।
ਆਲੋਕ ਨਾਥ ਤੇ ਲੱਗੇ ਆਰੋਪਾਂ ਮਗਰੋਂ ਸਿਨੇ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ (CINTAA) ਨੇ ਆਲੋਕ ਨਾਥ ਨੂੰ ਨੋਟਿਸ ਭੇਜ ਕੇ ਆਪਣਾ ਪੱਖ 10 ਦਿਨਾਂ ਚ ਰੱਖਣ ਨੂੰ ਕਿਹਾ ਸੀ। ਆਪਣੇ ਜਵਾਬ ਚ ਆਲੋਕ ਨਾਥ ਨੇ ਆਰੋਪਾਂ ਨੂੰ ਗਲਤ ਦੱਸਿਆ ਹੈ।
#AlokNath's lawyer Ashok Saraogi says Nath has responded to the notice issued by Cine And TV Artistes' Association (CINTAA) against him and has denied all allegations of sexual harassment. (File pic of Alok Nath) pic.twitter.com/mvXhCG26wf
— ANI (@ANI) October 15, 2018
ਆਲੋਕ ਨਾਥ ਨੇ ਵਕੀਲ ਅਸ਼ੋਕ ਸਰਾਓਗੀ ਨੇ ਮੀਡੀਆ ਨੂੰ ਦੱਸਿਆ ਕਿ ਇਸ ਨੋਟਿਸ ਦਾ ਜਵਾਬ ਸੀਨੀਅਰ ਅਦਾਕਾਰ ਨੇ ਭੇਜ ਦਿੱਤਾ ਹੈ। ਅਸ਼ੋਕ ਮੁਤਾਬਕ ਆਲੋਕ ਨਾਥ ਨੇ ਆਪਣੇ ਤੇ ਲੱਗੇ ਸਰੀਰਕ ਸ਼ੋਸ਼ਣ ਦੇ ਆਰੋਪਾਂ ਨੂੰ ਗਲਤ ਕਰਾਰ ਦਿੱਤਾ ਹੈ।