ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤਾਬ ਬੱਚਨ ਨੂੰ ਮਿਲੇਗਾ ਦਾਦਾ ਸਾਹਬ ਫਾਲਕੇ ਐਵਾਰਡ

ਬਾਲੀਵੁੱਡ ਸੁਪਰ ਸਟਾਰ ਅਮਿਤਾਬ ਬੱਚਨ ਨੂੰ ਸਾਲ 2018 ਦਾ ਦਾਦਾ ਸਾਹਬ ਫਾਲਕੇ ਐਵਾਰਡ ਦਿੱਤਾ ਜਾਵੇਗਾ। ਇਹ ਜਾਣਕਾਰੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਟਵੀਟ ਰਾਹੀਂ ਸਾਂਝੀ ਕੀਤੀ। 'ਦਾਦਾ ਸਾਹਬ ਫਾਲਕੇ' ਐਵਾਰਡ ਬਾਲੀਵੁੱਡ ਇੰਡਸਟਰੀ ਦਾ ਸਭ ਤੋਂ ਵੱਡਾ ਸਨਮਾਨ ਮੰਨਿਆ ਜਾਂਦਾ ਹੈ।


ਅਮਿਤਾਬ ਬੱਚਨ ਉਨ੍ਹਾਂ ਕੁਝ ਅਦਾਕਾਰਾਂ ਵਿਚੋਂ ਇੱਕ ਹਨ ਜਿਨ੍ਹਾਂ ਦੀ ਮਜ਼ਬੂਤ ਅਦਾਕਾਰੀ ਨੇ ਉਨ੍ਹਾਂ ਦੇ ਆਲੋਚਕਾਂ ਨੂੰ ਵੀ ਹੈਰਾਨ ਕਰ ਦਿੱਤਾ। 

 

 

 

ਉਨ੍ਹਾਂ ਦੇ ਉਤਸ਼ਾਹ ਅਤੇ ਕੰਮ ਕਰਨ ਦੀ ਲਗਨ ਨੇ ਅੱਜ ਉਨ੍ਹਾਂ ਨੂੰ ਜਿਹੇ ਮੁਕਾਮ ਉੱਤੇ ਪਹੁੰਚਾਇਆ ਹੈ ਜਿਸ ਨੂੰ ਪਾਉਣ ਲਈ ਹਰ ਕੋਈ ਸੁਪਨਾ ਵੇਖਦਾ ਹੈ। ਅਮਿਤਾਬ ਬੱਚਨ ਕਈ ਦਹਾਕਿਆਂ ਤੋਂ ਬਾਲੀਵੁੱਡ ਵਿੱਚ ਰਾਜ ਕਰ ਰਹੇ ਹਨ। ਉਹ ਫ਼ਿਲਮਾਂ ਦੇ ਨਾਲ-ਨਾਲ ਟੀਵੀ ਇੰਡਸਟਰੀ ਵਿੱਚ ਵੀ ਸਰਗਰਮ ਹਨ।

 

ਜਾਣੋ ਕੀ ਹੈ ਦਾਦਾ ਸਾਹਬ ਫਾਲਕੇ ਐਵਾਰਡ

ਦਾਦਾ ਸਾਹਬ ਫਾਲਕੇ ਐਵਾਰਡ ਭਾਰਤ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਇੱਕ ਸਾਲਾਨਾ ਪੁਰਸਕਾਰ ਹੈ, ਜੋ ਕਿਸੇ ਵਿਅਕਤੀ ਵਿਸ਼ੇਸ਼ ਨੂੰ ਭਾਰਤੀ ਸਿਨੇਮਾ ਵਿੱਚ ਉਸ ਦੇ ਜ਼ਿੰਦਗੀ ਭਰ ਦਿੱਤੇ ਯੋਗਦਾਨ ਲਈ ਦਿੱਤਾ ਜਾਂਦਾ ਹੈ। ਪਿਛਲੇ ਸਾਲ ਰਾਸ਼ਟਰੀ ਫ਼ਿਲਮ ਪੁਰਸਕਾਰ ਲਈ ਆਯੋਜਿਤ ਕੀਤੇ ਗਏ 17ਵੇਂ ਸਮਾਰੋਹ ਵਿੱਚ ਪਹਿਲੀ ਵਾਰ ਅਭਿਨੇਤਰੀ ਦੇਵਿਕਾ ਰਾਣੀ ਨੂੰ ਇਹ ਪੁਰਸਕਾਰ ਦਿੱਤਾ ਗਿਆ।

 

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Actor Amitabh Bachchan has been unanimously selected for the Dada Sahab Phalke award