ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤਨੀ ਨੂੰ ਇੰਨਾ ਪਿਆਰ ਕਰੋ ਕਿ ਗੁਆਂਢੀ ਦੀ ਪਤਨੀ ਵੀ ਕਰਨ ਲੱਗੇ ਤੁਹਾਨੂੰ ਪਿਆਰ: ਆਯੁਸ਼ਮਾਨ ਖੁਰਾਣਾ

ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਣਾ ਨੇ ਸ਼ਨਿੱਚਰਵਾਰ ਨੂੰ ਲਖਨਊ ਵਿੱਚ ਆਯੋਜਿਤ ਹਿੰਦੁਸਤਾਨ ਸ਼ਿਖਰ ਸਮਾਗਮ ਦੌਰਾਨ ਸਵਾਲ ਦੇ ਜਵਾਬ ਵਿੱਚ ਇੱਕ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ ਆਪਣੀ ਪਤਨੀ ਨਾਲ ਇੰਨਾ ਪਿਆਰ ਕਰਨਾ ਚਾਹੀਦਾ ਹੈ ਕਿ ਗੁਆਂਢੀ ਦੀ ਪਤਨੀ ਵੀ ਤੁਹਾਡੇ ਨਾਲ ਪਿਆਰ ਕਰਨ ਲੱਗੇ। 
 

 

ਆਯੁਸ਼ਮਾਨ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੀ ਫ਼ਿਲਮ ਸਾਈਨ ਕਰਨ ਤੋਂ ਪਹਿਲਾਂ ਛੇ ਫ਼ਿਲਮਾਂ ਨੂੰ ਰੱਦ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੀਆਂ ਫ਼ਿਲਮਾਂ ਮੈਂ ਕਰਦਾ ਹਾਂ, ਬਹੁਤ ਸਾਰੇ ਲੋਕ ਮੈਨੂੰ ਪੁਰਸ਼ਾਂ ਦਾ ਗ੍ਰਹਿਸ਼ੋਭਾ ਵੀ ਕਹਿੰਦੇ ਹਨ।

 

 

 

ਅਦਾਕਾਰ ਨੇ ਦੱਸਿਆ ਕਿ ਮੈਂ ਰੋਹਿਤ ਸ਼ੈੱਟੀ ਨਾਲ ਇਕ ਐਕਸ਼ਨ ਫਿਲਮ ਕਰਨਾ ਚਾਹੁੰਦਾ ਹਾਂ। ਆਰਟੀਕਲ 15 ਮੇਰੀ ਆਪਣੀ ਮਨਪਸੰਦ ਫ਼ਿਲਮ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਦੋ-ਤਿੰਨ ਫ਼ਿਲਮਾਂ ਕਰਨ ਦਾ ਅਫ਼ਸੋਸ ਹੈ, ਪਰ ਜੇ ਉਹ ਫ਼ਿਲਮਾਂ ਨਾ ਹੁੰਦੀਆਂ ਤਾਂ ਮੈਂ ਅੱਜ ਇਥੇ ਨਾ ਹੁੰਦਾ। ਉਨ੍ਹਾਂ ਕਿਹਾ ਕਿ ਅਸਫਲਤਾ ਤੁਹਾਨੂੰ ਸਿਖਾਉਂਦੀ ਹੈ। ਸਮਾਂ ਬਦਲ ਰਿਹਾ ਹੈ ਅਤੇ ਲੋਕ ਵੀ ਬਦਲ ਰਹੇ ਹਨ। ਆਖਰਕਾਰ, ਹੁਨਰ ਹੀ ਸਫ਼ਲਤਾ ਲਿਆਉਂਦੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:actor ayushman khurrana in hindustan shikhar samagam 2020