ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਲੀਪ ਕੁਮਾਰ ਦੀ ਸਿਹਤ ਚ ਹੁਣ ਕਾਫੀ ਸੁਧਾਰ ਹੋ ਰਿਹਾ ਹੈ। ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ ਹੈ। ਸ਼ੁੱਕਰਵਾਰ ਸ਼ਾਮ 5 ਵਜੇ ਉਨ੍ਹਾਂ ਨੂੰ ਹਸਪਤਾਲ ਤੋਂ ਸਿੱਧੇ ਘਰ ਪਾਲੀ ਹਿੱਲ ਸਥਿਤ ਉਨ੍ਹਾਂ ਦੇ ਘਰ ਲਿਜਾਇਆ ਗਿਆ। ਦਲੀਪ ਕੁਮਾਰ ਦੇ ਫ਼ੈਂਜ਼ ਦਲੀਪ ਕੁਮਾਰ ਦੀ ਸਿਹਤ ਚ ਸੁਧਾਰ ਹੋਣ ਮਗਰੋਂ ਬੇਹੱਸ਼ ਉਤਸਾ਼ਹਤ ਹਨ।
ਦਲੀਪ ਕੁਮਾਰ ਦੀ ਪਤਨੀ ਅਤੇ ਅਦਾਕਾਰਾ ਸਾਇਰਾ ਬਾਨੋ ਨੈ ਇੱਕ ਵੈੱਬ ਨਿਊਜ਼ ਪੱਤਕਾਰ ਤੋਂ ਕਿਹਾ ਕਿ ਦਲੀਪ ਸਾਹਿਬ ਬੇਹੱਦ ਖ਼ੁਸ਼ ਹਨ ਅਤੇ ਉਨ੍ਹਾਂ ਨੇ ਆਪਣੇ ਚਾਹਵਾਨਾਂ ਨੂੰ ਧੰਨਵਾਦ ਕਿਹਾ ਹੈ। ਤੁਸੀਂ ਸਾਰੇ ਇਸੇ ਤਰ੍ਹਾਂ ਦੁਆ ਕਰਦੇ ਰਹੋ ਤਾਂ ਕਿ ਦਲੀਪ ਸਾਹਿਬ ਪਹਿਲਾਂ ਦੀ ਤਰ੍ਹਾਂ ਤੰਦਰੁਸਤ ਹੋ ਜਾਣ। ਡਾਕਟਰਾਂ ਨੇ ਦਲੀਪ ਸਾਹਿਬ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ।
ਜਿ਼ਕਰਯੋਗ ਹੈ ਕਿ ਆਪਣੇ ਜ਼ਮਾਨੇ ਦੇ ਮਸ਼ਹੂਰ ਅਦਾਕਾਰ ਦਲੀਪ ਕੁਮਾਰ ਦੀ ਸਿਹਤ ਪਿਛਲੇ ਕੁੱਝ ਸਮੇਂ ਤੋਂ ਠੀਕ ਨਹੀਂ ਹੈ ਜਿਸ ਕਾਰਨ ਉਨ੍ਹਾਂ ਨੂੰ ਪਿਛਲੇ ਬੁੱਧਵਾਰ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ।