ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰਬੱਤ ਦੀ ਜ਼ਿੰਦਗੀ ਜੀਅ ਰਹੇ ਸੰਗੀਤਕਾਰ ਵਨਰਾਜ ਭਾਟੀਆ ਦੀ ਮਦਦ ਲਈ ਅੱਗੇ ਆਏ ਕਬੀਰ ਬੇਦੀ

ਅੰਕੁਰ, ਮੰਡੀ, ਭੂਮਿਕਾ, ਜੁਨੂਨ, ਮੰਥਨ ਅਤੇ ਤਮਸ ਵਰਗੀਆਂ ਫ਼ਿਲਮਾਂ ਨੂੰ ਸੰਗੀਤ ਦੇ ਚੁੱਕੇ ਮਿਊਜ਼ਿਕ ਡਾਇਰੈਕਟਰ ਵਨਰਾਜ ਭਾਟੀਆ ਅੱਜ ਕੱਲ੍ਹ ਗੁਰਬੱਤ ਭਰੀ ਜ਼ਿੰਦਗੀ ਵਿੱਚ ਜੀਅ ਰਹੇ ਹਨ। ਵਨਰਾਜ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੈਂਕ ਅਕਾਊਂਟ ਵਿੱਚ ਇੱਕ ਰੁਪਿਆ ਵੀ ਹੈ।

 

ਰਿਪੋਰਟ ਮੁਤਾਬਕ ਵਨਰਾਜ ਹੁਣ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ ਅਤੇ ਉਨ੍ਹਾਂ ਦੀ ਆਰਥਿਕ ਸਥਿਤੀ ਬਹੁਤ ਜ਼ਿਆਦਾ ਬੁਰੀ ਹੈ। ਉਨ੍ਹਾਂ ਦੀ ਸਿਹਤ ਖ਼ਰਾਬ ਰਹਿੰਦੀ ਹੈ। 

 

ਵਨਰਾਜ ਭਾਟੀਆ ਵਿਗੜੀ ਆਰਥਿਕ ਸਥਿਤੀ ਨੂੰ ਵੇਖਣ ਕੇ ਅਦਾਕਾਰ ਕਬੀਰ ਬੇਦੀ ਨੇ ਸਾਰਿਆਂ ਨੂੰ ਰਾਸ਼ਟਰੀ ਪੁਰਸਕਾਰ ਜੇਤੂ ਸੰਗੀਤਕਾਰ ਵਨਰਾਜ ਭਾਟੀਆ ਲਈ ਦਾਨ ਦੇਣ ਦੀ ਅਪੀਲ ਕੀਤੀ ਹੈ। ਕਬੀਰ ਨੇ ਆਪਣੇ ਟਵੀਟ ਅਕਾਊਂਟ ਤੋਂ ਇਹ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਬੀਤੇ ਦਿਨ 92 ਸਾਲਾਂ ਵਨਰਾਜ ਭਾਟੀਆ ਨਾਲ ਮੁਲਾਕਾਤ ਕੀਤੀ ਹੈ।

 

 

ਕਬੀਰ ਬੇਦੀ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਮੈਂ ਕੱਲ੍ਹ ਵਣਰਾਜ ਭਾਟਿਆ ਨੂੰ ਮਿਲਿਆ। ਉਹ ਹਮੇਸ਼ਾ ਦੀ ਤਰ੍ਹਾਂ ਜ਼ਿੰਦਾਦਿਲ ਰਹਿਣ ਵਾਲੇ ਰਾਸ਼ਟਰੀ ਪੁਰਸਕਾਰ ਵਿਜੇਤਾ ਸੰਗੀਤਕਾਰ ਅੱਜ ਕੱਲ੍ਹ ਮੁਸ਼ਕਲ ਸਮੇਂ ਤੋਂ ਲੰਘ ਰਹੇ ਹਨ।

 

 

 

 

ਸਾਨੂੰ ਉਨ੍ਹਾਂ ਦੀ ਮਦਦ ਕਰਨ ਲਈ ਸਾਹਮਣੇ ਆਉਣਆ ਚਾਹੀਦਾ ਹੈ। ਕਬੀਰ ਨੇ ਆਪਣੇ ਪੋਸਟ ਵਿੱਚ ਦੱਸਿਆ ਕਿ 92 ਸਾਲਾ ਵਿੱਚ ਵਨਰਾਜ ਭਾਟੀਆ ਨੇ ਗਿਰੀਸ਼ ਕਰਨਾਡ ਦੇ ਨਾਟਕ 'ਅਗਨੀ ਮਾਤੁ ਮਲੇ' ਲਈ ਇੱਕ ਆਪੇਰਾ ਨੂੰ ਕੰਪੋਜ ਕੀਤਾ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: actor Kabir Bedi urges people to donate for National Award winner Vanraj Bhatia