ਬੰਗਲਾ ਅਭਿਨੇਤਰੀ ਅਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਨੁਸਰਤ ਜਹਾਂ ਪਿਛਲੇ ਕਾਫ਼ੀ ਸਮੇਂ ਤੋਂ ਸੁਰਖ਼ੀਆਂ ਵਿੱਚ ਹਨ। ਇਨ੍ਹੀਂ ਦਿਨੀਂ ਨੁਸਰਤ ਆਪਣੇ ਰੁਝੇ ਸ਼ਡਿਊਲ ਵਿਚੋਂ ਸਮਾਂ ਕੱਢ ਕੇ ਹਨੀਮੂਨ 'ਤੇ ਹੈ। ਉਨ੍ਹਾਂ ਨੇ ਆਪਣੇ ਹਨੀਮੂਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ ਜੋ ਵਾਇਰਲ ਹੋ ਰਹੀਆਂ ਹਨ। ਨੁਸਰਾਤ ਇਨ੍ਹਾਂ ਤਸਵੀਰਾਂ 'ਚ ਪੱਛਮੀ ਕੱਪੜਿਆਂ 'ਚ ਨਜ਼ਰ ਆ ਰਹੀ ਹੈ। ਵੇਖੋ ਤਸਵੀਰਾਂ-
ਪਤੀ ਨਾਲ ਮਨਾਇਆ ਸਿੰਧਾਰਾ
ਹਾਲ ਹੀ ਵਿੱਚ ਨੁਸਰਤ ਨੇ ਸਿੰਧਾਰਾ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਨੁਸਰਤ ਨੇ ਇਸ ਸਮੇਂ ਸਾੜੀ ਪਾਈ ਹੋਈ ਸੀ, ਗਲੇ ਵਿਚ ਮੰਗਲਸੂਤਰ ਅਤੇ ਮਾਂਗ ਵਿੱਚ ਸਿੰਦੂਰ ਹੋਇਆ ਸੀ। ਨੁਸਰਤ ਅਤੇ ਨਿਖਿਲ ਇਸ ਸਮੇਂ ਦੌਰਾਨ ਬਹੁਤ ਖੁਸ਼ ਅਤੇ ਪਿਆਰੇ ਲੱਗ ਰਹੇ ਹਨ। ਨੁਸਰਤ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ, ਥੈਂਕਿਊ ਮੇਰੇ ਪਹਿਲੇ ਸਿੰਧਾਰਾ ਨੂੰ ਖਾਸ ਬਣਾਉਣ ਲਈ ਧੰਨਵਾਦ।
ਦੱਸਣਯੋਗ ਹੈ ਕਿ ਨਵੀਆਂ ਵਿਆਹੀਆਂ ਲਾੜੀਆਂ ਵਿਆਹ ਤੋਂ ਬਾਅਦ ਸਾਉਣ ਆਉਣ ਤੋਂ ਪਹਿਲਾਂ ਆਪਣੇ ਪੇਕੇ ਆ ਜਾਂਦੀਆਂ ਹਨ ਅਤੇ ਸਹੁਰਿਆਂ ਵਲੋਂ ਨਵੀਂ ਵਿਆਹੁਤਾ ਨੂੰ ਸਿੰਧਾਰਾ ਭੇਜਿਆ ਜਾਂਦਾ ਹੈ, ਜਿਸ ਵਿੱਚ ਕੱਪੜੇ, ਗਹਿਣੇ, ਮੇਕਅਪ, ਮਹਿੰਦੀ ਅਤੇ ਮਠਿਆਈ ਦਾ ਸਾਮਾਨ ਹੁੰਦਾ ਹੈ।
ਜਿੱਥੇ ਨੁਸਰਤ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਜਵਾਬ ਦਿੰਦੇ ਹੋਏ ਟਵੀਟ ਕੀਤਾ ਸੀ- 'ਮੈਂ ਪੂਰੇ ਭਾਰਤ ਦੀ ਨੁਮਾਇੰਦਗੀ ਕਰਦੀ ਹਾਂ, ਜੋ ਜਾਤੀ, ਧਰਮ ਅਤੇ ਧਰਮ ਦੀਆਂ ਸਰਹੱਦਾਂ ਤੋਂ ਬਾਹਰ ਹੈ। ਜਿੱਥੋਂ ਤਕ ਮੇਰਾ ਸਬੰਧ ਹੈ, ਮੈਂ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਹਾਂ। ਮੈਂ ਅਜੇ ਵੀ ਮੁਸਲਮਾਨ ਹਾਂ।
ਉਨ੍ਹਾਂ ਲੋਕਾਂ ਨੂੰ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੀਦਾ ਕਿ ਮੈਂ ਕੀ ਪਹਿਨਣਾ ਅਤੇ ਕੀ ਨਹੀਂ। ਤੁਹਾਡਾ ਵਿਸ਼ਵਾਸ ਪਹਿਨਣ ਤੋਂ ਪਰੇ ਹੁੰਦਾ ਹੈ। ਸਾਰੇ ਧਰਮਾਂ ਦੇ ਕੀਮਤੀ ਸਿਧਾਂਤਾਂ ਉੱਤੇ ਵਿਸ਼ਵਾਸ ਕਰਨਾ ਅਤੇ ਉਨ੍ਹਾਂ ਨੂੰ ਮੰਨਣਾ ਕਿਤੇ ਜ਼ਿਆਦਾ ਮਹੱਤਵਪੂਰਨ ਹੈ।