ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਨੂੰ ਐਤਵਾਰ ਨੂੰ ਅਚਾਨਕ ਸਿਹਤ ਖਰਾਬ ਹੋਣ ਕਾਰਨ ਦਿੱਲੀ ਦੇ ਇੱਕ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ। ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਦੇ ਅਨੁਸਾਰ ਰਿਸ਼ੀ ਕਪੂਰ ਨੂੰ ਇਨਫੈਕਸ਼ਨ ਕਾਰਨ ਦਾਖਲ ਕਰਵਾਇਆ ਗਿਆ ਹੈ। ਰਿਸ਼ੀ ਕਪੂਰ ਦੇ ਨਾਲ ਨੀਤੂ ਸਿੰਘ, ਰਣਬੀਰ ਕਪੂਰ ਅਤੇ ਆਲੀਆ ਭੱਟ ਵੀ ਹਨ।
ਪੀਟੀਆਈ ਦੇ ਅਨੁਸਾਰ, ਰਿਸ਼ੀ ਕਪੂਰ ਨੇ ਉਨ੍ਹਾਂ ਨਾਲ ਗੱਲ ਕਰਦਿਆਂ ਕਿਹਾ, "ਮੈਨੂੰ ਇੱਕ ਇਨਫੈਕਸ਼ਨ ਹੋਇਆ ਹੈ ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ। ਕੋਈ ਸਮੱਸਿਆ ਨਹੀਂ ਹੈ, ਮੇਰੇ ਖਿਆਲ ਚ ਇਹ ਸ਼ਾਇਦ ਪ੍ਰਦੂਸ਼ਣ ਕਾਰਨ ਹੋਇਆ ਹੈ।"
ਖਬਰਾਂ ਅਨੁਸਾਰ ਰਿਸ਼ੀ ਕਪੂਰ ਦੀ ਹਾਲਤ ਹੁਣ ਪਹਿਲਾਂ ਨਾਲੋਂ ਬਿਹਤਰ ਹੈ। ਰਿਸ਼ੀ ਕਪੂਰ ਦੀ ਪੇਸ਼ੇਵਰ ਜ਼ਿੰਦਗੀ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਹਾਲ ਹੀ ਚ ਆਪਣੀ ਆਉਣ ਵਾਲੀ ਫਿਲਮ ਦਾ ਐਲਾਨ ਕੀਤਾ ਹੈ। ਹੁਣ ਉਹ ਹਾਲੀਵੁੱਡ ਫਿਲਮ ਦਿ ਇੰਟਰਨ ਦੇ ਹਿੰਦੀ ਰੀਮੇਕ ਚ ਦੀਪਿਕਾ ਪਾਦੂਕੋਣ ਦੇ ਨਾਲ ਨਜ਼ਰ ਆਉਣਗੇ।
ਦੱਸ ਦੇਈਏ ਕਿ ਰਿਸ਼ੀ ਕਪੂਰ ਕੈਂਸਰ ਦਾ ਇਲਾਜ਼ ਕਰਵਾ ਕੇ ਨਿਊਯਾਰਕ ਤੋਂ ਵਾਪਸ ਪਰਤ ਆਏ ਹਨ। ਉਨ੍ਹਾਂ ਦਾ ਕਈ ਮਹੀਨਿਆਂ ਤਕ ਨਿਊਯਾਰਕ ਵਿਚ ਇਲਾਜ ਕੀਤਾ ਗਿਆ ਸੀ। ਜਿਸ ਬਾਰੇ ਕਾਫੀ ਚਰਚਾ ਵੀ ਦੇਖਦ ਨੂੰ ਮਿਲੀ ਸੀ।