ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਨੇ ਵੀ #Metoo ਮੁਹਿੰਮ ਤਹਿਤ ਆਪਣੀ ਹੱਡਬੀਤੀ ਸਾਂਝੀ ਕੀਤੀ ਹੈ। ਹਿੰਦੋਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਸੈਫ ਅਲੀ ਖ਼ਾਨ ਨੈ ਕਿਹਾ ਹੈ ਕਿ ਸਰੀਰਕ ਸ਼ੋਸ਼ਣ ਦੀਆਂ ਆਪਣੀਆਂ ਕਹਾਣੀਆਂ ਸਾਂਝੀ ਕਰਨ ਵਾਲੀਆਂ ਔਰਤਾਂ ਨਾਲ ਉਹ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਕਿਉਂਕਿ ਉਹ ਪੀੜਤ ਔਰਤਾਂ ਦਾ ਦਰਦ ਸਮਝਦੇ ਹਨ ਕਿਉਂਕਿ ਕਈ ਸਾਲ ਪਹਿਲਾਂ ਉਨ੍ਹਾਂ ਨਾਲ ਵੀ ਕੁੱਝ ਅਜਿਹਾ ਹੀ ਹੋਇਆ ਸੀ।
ਸੈਫ ਅਲੀ ਖ਼ਾਨ ਨੇ ਦੱਸਿਆ ਕਿ ਉਨ੍ਹਾਂ ਨੇ 25 ਸਾਲ ਪਹਿਲਾ ਸ਼ੋਸ਼ਣ ਦਾ ਸਾਹਮਣਾ ਕੀਤਾ ਸੀ ਜਦਕਿ ਉਹ ਸਰੀਰਕ ਸ਼ੋਸ਼ਣ ਨਹੀਂ ਸੀ। ਸੈਫ ਨੇ ਕਿਹਾ ਕਿ ਮੇਰੇ ਕਰਿਅਰ ਚ ਮੇਰਾ ਵੀ ਸ਼ੋਸ਼ਣ ਹੋਇਆ ਹੈ, ਮੈਨੂੰ ਪ੍ਰੇਸ਼ਾਨ ਕੀਤਾ ਗਿਆ ਸੀ ਤੇ ਮੈਂ ਹਾਲੇ ਵੀ ਉਸ ਗੱਲ ਨੂੰ ਲੈ ਕੇ ਗੁੱਸੇ ਚ ਹਾਂ।
ਉਨ੍ਹਾਂ ਅੱਗੇ ਕਿਹਾ, ਜਿ਼ਆਦਾਤਰ ਲੋਕ ਦੂਜਿਆਂ ਦੇ ਦਰਦ ਨੂੰ ਨਹੀਂ ਸਮਝਦੇ ਹਨ। ਦੂਜੇ ਲੋਕਾਂ ਦਾ ਦਰਦ ਸਮਝਣਾ ਬੇਹੱਦ ਮੁਸ਼ਕਲ ਹੈ। ਮੈਂ ਇਸ ਬਾਰੇ ਨਹੀਂ ਗੱਲ ਕਰਨਾ ਚਾਹੁੰਦਾ ਕਿਉਂਕਿ ਮੈਂ ਅੱਜ ਅਹਿਮ ਮੁੱਦਾ ਨਹੀਂ ਹਾਂ। ਹਾਲਾਂਕਿ ਜਦੋਂ ਮੈਂ ਸੋਚਦਾ ਹਾਂ ਕਿ ਮੇਰੇ ਨਾਲ ਕੀ ਹੋਇਆ ਤਾਂ ਮੈਨੂੰ ਗੁੱਸਾ ਆ ਜਾਂਦਾਾ ਹੈ ਪਰ ਅੱਜ ਸਾਨੂੰ ਔਰਤਾਂ ਦਾ ਖਿਆਲ ਰੱਖਣਾ ਹੈ।
ਸੈਫ ਨੇ ਅੱਗੇ ਕਿਹਾ ਕਿ ਦੋਸ਼ੀ ਲੋਕਾਂ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ। ਬੇਸ਼ੱਕ ਉਨ੍ਹਾਂ ਨੂੰ ਆਪਣੇ ਕੀਤੇ ਤੇ ਪਛਤਾਵਾ ਹੋਵੇ ਪਰ ਉਹ ਸਜ਼ਾ ਦੇ ਹੱਕਦਾਰ ਹਨ।
ਦੱਸਣਯੋਗ ੲੈ ਕਿ ਸੈਫ ਅਲੀ ਖਾ਼ਨ ਦੀ ਸਾਲ 2014 ਚ ਆਈ ਫਿਲਮ ਹਮਸ਼ਕਲ ਚ ਉਨ੍ਹਾਂ ਦੀ ਜੋੜੀਦਾਰ ਬਿਪਾਸ਼ਾ ਬਸੂ ਅਤੇ ਇਸ਼ਾ ਗੁਪਤਾ ਨੇ ਡਾਇਰੈਕਟਰ ਸਾਜਿਦ ਖਾਨ ਦੇ ਵਾੜੇ ਵਤੀਰੇ ਬਾਰੇ ਚ ਹਾਲ ਹੀ ਚ ਖੁਲਾਸਾ ਕੀਤਾ। ਬਿਪਾਸ਼ਾ ਨੇ ਕਿਹਾ ਸੀ ਕਿ ਉਹ ਔਰਤਾਂ ਪ੍ਰਤੀ ਸਾਜਿਦ ਖ਼ਾਨ ਦੇ ਮਾੜੇ ਵਤੀਰੇ ਕਾਰਨ ਨਰਾਜ਼ ਸਨ ਜਦਕਿ ਇਸ਼ਾ ਗੁਪਤਾ ਨੇ ਖੁਲਾਸਾ ਕੀਤਾ ਸੀ ਕਿ ਸਾਜਿਦ ਨਾਲ ਉਨ੍ਹਾਂ ਦੀ ਬਹਿਸ ਹੋਈ ਸੀ।