ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ 'ਚ ਫਿਲਮ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਸ਼ਾਹਿਦ ਕਪੂਰ, ਲੱਗੇ 13 ਟਾਂਕੇ

ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੇ ਫੈਨਜ਼ ਲਈ ਬੁਰੀ ਖਬਰ ਹੈ। ਫਿਲਮ ਦੀ ਸ਼ੂਟਿੰਗ ਦੌਰਾਨ ਉਹ ਜ਼ਖਮੀ ਹੋ ਗਏ। ਉਨ੍ਹਾਂ ਦੇ ਚਿਹਰੇ 'ਤੇ ਗੰਭੀਰ ਸੱਟ ਲੱਗੀ ਹੈ। ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੇ ਚਿਹਰੇ 'ਤੇ 13 ਟਾਂਕੇ ਲੱਗੇ ਹਨ। ਇਹ ਖਬਰ ਜਿਵੇਂ ਹੀ ਉਨ੍ਹਾਂ ਦੀ ਪਤਨੀ ਮੀਰਾ ਰਾਜਪੂਤ ਨੂੰ ਮਿਲੀ ਤਾਂ ਉਹ ਤੁਰੰਤ ਚੰਡੀਗੜ੍ਹ ਪਹੁੰਚ ਗਈ। ਸ਼ਾਹਿਦ ਕਪੂਰ ਨੂੰ ਇਹ ਸੱਟ ਉਨ੍ਹਾਂ ਦੀ ਨਵੀਂ ਫਿਲਮ 'ਜਰਸੀ' ਦੀ ਸ਼ੂਟਿੰਗ ਦੌਰਾਨ ਲੱਗੀ ਹੈ।
 

ਫਿਲਮ 'ਜਰਸੀ' 'ਚ ਸ਼ਾਹਿਦ ਕਪੂਰ ਇੱਕ ਕ੍ਰਿਕਟਰ ਦਾ ਕਿਰਦਾਰ ਨਿਭਾਅ ਰਹੇ ਹਨ, ਜਿਸ ਦੇ ਲਈ ਉਹ ਦਿਨ-ਰਾਤ ਸਖਤ ਮਿਹਨਤ ਕਰ ਰਹੇ ਹਨ। ਉਨ੍ਹਾਂ ਦੀ ਫਿਲਮ ਦੀ ਸ਼ੂਟਿੰਗ ਇਨ੍ਹੀਂ ਦਿਨੀਂ ਚੰਡੀਗੜ੍ਹ 'ਚ ਚੱਲ ਰਹੀ ਹੈ। ਪੀਟੀਆਈ ਦੀ ਰਿਪੋਰਟ ਮੋਹਾਲੀ ਦੇ ਕ੍ਰਿਕਟ ਸਟੇਡੀਅਮ 'ਚ ਸ਼ੁੱਕਰਵਾਰ ਸ਼ਾਮ ਨੂੰ ਸ਼ਾਹਿਦ ਕਪੂਰ ਬੱਲੇਬਾਜ਼ੀ ਕਰ ਰਹੇ ਸਨ। ਇਸ ਦੌਰਾਨ ਇੱਕ ਸ਼ਾਟ ਦੌਰਾਨ ਸਾਹਮਣੇ ਤੋਂ ਗੇਂਦ ਤੇਜ਼ੀ ਨਾਲ ਆਈ ਅਤੇ ਉਨ੍ਹਾਂ ਦੇ ਚਿਹਰੇ 'ਤੇ ਲੱਗੀ। ਉਨ੍ਹਾਂ ਦੇ ਬੁੱਲਾਂ ਤੋਂ ਖੂਨ ਨਿਕਲਣ ਲੱਗਾ ਅਤੇ ਠੋਡੀ ਸੁੱਜ ਗਈ। ਸ਼ਾਹਿਦ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
 

 
 
 
 
 
 
 
 
 
 
 
 
 

#jersey #prep

A post shared by Shahid Kapoor (@shahidkapoor) on

 

ਪਿੰਕਵਿਲਾ ਨੇ ਆਪਣੀ ਇੱਕ ਰਿਪੋਰਟ 'ਚ ਦੱਸਿਆ ਹੈ ਕਿ ਸ਼ਾਹਿਦ ਹੁਣ ਠੀਕ ਹਨ, ਪਰ ਕੱਟ ਇੰਨਾ ਡੂੰਘਾ ਸੀ ਕਿ ਉਨ੍ਹਾਂ ਦੇ ਚਿਹਰੇ 'ਤੇ 13 ਟਾਂਕੇ ਲੱਗੇ ਹਨ। ਸ਼ਾਹਿਦ ਦੀ ਖਬਰ ਸੁਣਦਿਆਂ ਹੀ ਮੀਰਾ ਰਾਜਪੂਤ ਚੰਡੀਗੜ੍ਹ ਪਹੁੰਚ ਗਈ।
 

ਦੱਸਿਆ ਜਾ ਰਿਹਾ ਹੈ ਜਦੋਂ ਤਕ ਚਿਹਰੇ ਦੀ ਸੋਜਸ਼ ਠੀਕ ਨਹੀਂ ਹੁੰਦੀ, ਸ਼ਾਹਿਦ ਕਪੂਰ ਉਦੋਂ ਤਕ ਸ਼ੂਟਿੰਗ ਨਹੀਂ ਕਰ ਸਕਣਗੇ। 5 ਦਿਨ ਬਾਅਦ ਹੀ ਪਤਾ ਲੱਗ ਸਕੇਗਾ ਕਿ ਸ਼ਾਹਿਦ ਕਪੂਰ ਦੀ ਸੱਟ ਠੀਕ ਹੋਈ ਹੈ ਜਾਂ ਨਹੀਂ।
 

ਜ਼ਿਕਰਯੋਗ ਹੈ ਕਿ 'ਜਰਸੀ' ਰਣਜੀ ਖਿਡਾਰੀ ਅਰਜੁਨ ਦੀ ਕਹਾਣੀ ਹੈ। ਉਸ ਦਾ ਸੁਪਨਾ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਬਣਨਾ ਹੁੰਦਾ ਹੈ। ਉਹ 36 ਸਾਲ ਦੀ ਉਮਰ 'ਚ ਆਪਣੇ ਕਰੀਅਰ ਨੂੰ ਫਿਰ ਤੋਂ ਇੱਕ ਮੌਕਾ ਦੇਣ ਬਾਰੇ ਸੋਚਦਾ ਹੈ। ਹਾਲਾਂਕਿ ਲੋਕਾਂ ਨੂੰ ਉਸ ਦੀ ਕਾਬਲੀਅਤ 'ਤੇ ਸ਼ੱਕ ਹੁੰਦਾ ਹੈ। ਇਹ ਫਿਲਮ ਅਗਲੇ 28 ਅਗੱਸਤ 2020 ਨੂੰ ਰਿਲੀਜ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Actor Shahid Kapoor was injured during filming for his upcoming movie Jersey