ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਨੀ ਦਿਓਲ ਭਾਜਪਾ ’ਚ ਸ਼ਾਮਲ, ਗੁਰਦਾਸਪੁਰ ਤੋਂ ਹੋ ਸਕਦੇ ਨੇ ਉਮੀਦਵਾਰ

ਸੰਨੀ ਦਿਓਲ ਭਾਜਪਾ ’ਚ ਸ਼ਾਮਲ

ਬਾਲੀਵੁੱਡ ਆਦਾਕਾਰ ਸੰਨੀ ਦਿਓਲ ਅੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਉਹ ਅੱਜ ਭਾਜਪਾ ਦੇ ਮੁੱਖ ਦਫ਼ਤਰ ਦਿੱਲੀ ਵਿਖੇ ਪਾਰਟੀ ਵਿਚ ਸ਼ਾਮਲ ਹੋਏ।  ਉਨ੍ਹਾਂ ਨੇ ਨਿਰਮਲਾ ਸੀਤਾਰਮਨ ਅਤੇ ਪੀਊਸ਼ ਗੋਇਲ ਦੀ ਹਾਜ਼ਰੀ ਵਿਚ ਭਾਜਪਾ ਮੈਂਬਰਸ਼ਿਪ ਲਈ।

 

 

ਭਾਜਪਾ ਵਿਚ ਸ਼ਾਮਲ ਹੋਣ ਬਾਅਦ ਸੰਨੀ ਦਿਓਲ ਨੇ ਕਿਹਾ ਕਿ ਅੱਜ ਮੈਂ ਇੱਥੇ ਮੋਦੀ ਜੀ ਨਾਲ ਜੁੜਨ ਆਇਆ ਹਾਂ। ਉਨ੍ਹਾਂ ਦੇਸ਼ ਲਈ ਬਹੁਤ ਕੁਝ ਕੀਤਾ ਹੈ। ਮੈਂ ਚਾਹੁੰਦਾ ਹਾਂ ਕਿ ਉਹ ਅਗਲੇ ਪੰਜ ਸਾਲ ਹੋਰ ਰਹਿਣ ਕਿਉਂ ਕਿ ਨੌਜਵਾਨਾਂ ਨੂੰ ਮੋਦੀ ਵਰਗੇ ਲੋਕਾਂ ਦੀ ਜ਼ਰੂਰਤ ਹੈ। ਮੈਂ ਜਿਸ ਤਰ੍ਹਾਂ ਵੀ ਇਸ ਪਰਿਵਾਰ ਨਾਲ ਜੁੜਕੇ ਜੋ ਵੀ ਕਰ ਸਕਦਾ ਹਾਂ, ਜ਼ਰੂਰ ਕਰੂੰਗਾ। ਉਨ੍ਹਾਂ ਕਿਹਾ ਕਿ ਮੇਰੇ (ਬਾਲੀਵੁੱਡ ਅਭਿਨੇਤਾ ਧਰਮਿੰਦਰ) ਅਟਲਜੀ ਨਾਲ ਜੁੜੇ ਹੋਏ, ਅੱਜ ਮੈਂ ਮੋਦੀ ਜੀ ਨਾਲ ਜੁੜਨ ਲਈ ਆਇਆ ਹਾਂ। ਦਿਓਲ ਨੇ ਕਿਹਾ ਕਿ ਮੈਂ ਇਸ ਪਰਿਵਾਰ (ਭਾਜਪਾ) ਲਈ ਜੋ ਕੁਝ ਕਰ ਸਕਦਾ ਹਾਂ, ਮੈਂ ਕਰੂੰਗਾ… ਮੈਂ ਗੱਲ ਨਹੀਂ ਕਰਦਾ, ਮੈਂ ਆਪਣੇ ਕੰਮ ਨਾਲ ਦਿਖਾਓਗਾ।

 

ਭਾਸ਼ਾ ਅਨੁਸਾਰ, ਸੰਨੀ ਦਿਓਲ ਦੇ ਪੰਜਾਬ ਦੇ ਗੁਰਦਾਸਪੁ ਸੀਟ ਤੋਂ ਚੋਣ ਲੜਨ ਦੀ ਸੰਭਾਵਨਾ ਹੈ। ਗੁਰਦਾਸਪੁਰ ਤੋਂ ਪਹਿਲਾਂ ਫਿਲਮ ਅਭਿਨੇਤਾ ਵਿਨੋਦ ਖੰਨਾ ਵੀ ਭਾਜਪਾ ਤੋਂ ਲੋਕ ਸਭਾ ਮੈਂਬਰ ਰਹੇ ਹਨ।

 

ਸੰਨੀ ਦਿਓਲ ‘ਹੀਮੈਨ’ ਦੇ ਨਾਮ ਨਾਲ ਹਰਮਨ ਪਿਆਰੇ ਤੇ ਆਪਣੇ ਜਮਾਨੇ ਦੇ ਪ੍ਰਸਿੱਧ ਅਭਿਨੇਤਾ ਧਰਮੇਂਦਰ ਦੇ ਵੱਡੇ ਪੁੱਤਰ ਹਨ।  ਧਰਮਿੰਦਰ 2004 ਵਿਚ ਰਾਜਸਥਾਨ ਦੇ ਬੀਕਾਨੇਰ ਸੀਟ ਤੋਂ ਭਾਜਪਾ ਸਾਂਸਦ ਚੁਣੇ ਗਏ ਸਨ ਅਤੇ ਉਨ੍ਹਾਂ ਦੀ ਪਤਨੀ ਹੇਮਾ ਮਾਲਿਨੀ ਉਤਰ ਪ੍ਰਦੇਸ਼ ਦੀ ਮਥੁਰਾ ਸੀਟ ਤੋਂ ਭਾਜਪਾ ਤੋਂ ਮੌਜੂਦਾ ਲੋਕ ਸਭਾ ਮੈਂਬਰ ਹਨ ਅਤੇ ਉਥੋਂ ਉਹ ਹੁਣ ਚੋਣ ਲੜ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Actor Sunny Deol joins Bharatiya Janata Party