ਫਿਲਮ ਆਦਾਕਾਰ ਤੋਂ ਰਾਜਨੇਤਾ ਬਣੇ ਅਤੇ ਭਾਜਪਾ ਦੇ ਗੁਰਦਾਸਪੁਰ ਤੋਂ ਉਮੀਦਵਾਰ ਸੰਨੀ ਦਿਓਲ ਦੀ ਗੱਡੀ ਐਸਯੂਵੀ ਦਾ ਸੜਕ ਹਾਦਸਾ ਹੋ ਗਿਆ। ਇਹ ਸੜਕ ਹਾਦਸੇ ਗੁਰਦਾਸਪੁਰ–ਅੰਮ੍ਰਿਤਸਰ ਨੈਸ਼ਨਲ ਹਾਈਵੇ ਉਤੇ ਪਿੰਡ ਸੋਹਾਲ ਨੇੜੇ ਵਾਪਰਿਆ। ਜਦੋਂ ਉਹ ਐਸਯੂਵੀ ਵਿਚ ਜਾ ਰਹੇ ਸਨ ਤਾਂ ਅਚਾਨਕ ਗੱਡੀ ਦਾ ਮੂਹਰਲਾ ਸੱਜਾ ਟਾਇਰ ਫਟ ਗਿਆ।
ਸਾਹਮਣੇ ਤੋਂ ਗਲਤ ਪਾਸੇ ਤੋਂ ਆ ਰਹੀ ਇਕ ਹੋਰ ਐਸਯੂਵੀ ਗੱਡੀ ਨਾਲ ਆ ਟਕਰਾਈ। ਇਸ ਹਾਦਸੇ ਵਿਚ ਤਿੰਨ ਗੱਡੀਆਂ ਨੂੰ ਨੁਕਸਾਨ ਪੁੱਜਿਆ ਹੈ। ਇਸ ਹਾਦਸੇ ਦੌਰਾਨ ਗੱਡੀ ਵਿਚ ਸਵਾਰ ਸਾਰਿਆਂ ਦਾ ਬਚਾਅ ਹੋ ਗਿਆ।