ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦੁਤ ਜਾਮਵਾਲ ਨੂੰ ਮਿਲੀ ਵੱਡੀ ਰਾਹਤ, ਕੋਰਟ ਨੇ ਰੱਦ ਕੀਤਾ ਇਹ ਪੁਰਾਣਾ ਕੇਸ

ਆਪਣੀ ਸ਼ਾਨਦਾਰ ਸਰੀਰ ਅਤੇ ਐਕਸ਼ਨ ਪੈਕ ਫ਼ਿਲਮਾਂ ਨਾਲ ਸੁਰਖ਼ੀਆਂ ਵਿੱਚ ਆਏ ਵਿਦੁਤ ਜਾਮਵਾਲ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ।
 
ਖ਼ਬਰ ਅਨੁਸਾਰ, ਮੈਟਰੋਪੋਲੀਟਨ ਮੈਜਿਸਟਰੇਟ ਕੋਰਟ ਨੇ ਅਦਾਕਾਰ ਵਿਦੁਤ ਜਾਮਵਾਲ ਨੂੰ 2007 ਦੇ ਹਮਲੇ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਇਸ ਕੇਸ ਵਿੱਚ ਵਿਦੁਤ ਜਾਮਵਾਲ ਉੱਤੇ ਜੁਹੂ ਨਿਵਾਸੀ ਦੇ ਸਿਰ ਉੱਤੇ ਬੋਤਲ ਨਾਲ ਹਮਲਾ ਕਰਨਾ ਦਾ ਦੋਸ਼ ਹੈ।


ਦੱਸਣਯੋਗ ਹੈ ਕਿ ਵਿਦੁਤ ਜਾਮਵਾਲ ਅੱਜ ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ ਕਮਾਂਡੋ-3 ਨੂੰ ਲੈ ਕੇ ਕਾਫੀ ਸੁਰਖ਼ੀਆਂ ਵਿੱਚ ਹਨ। ਵਿਦੁਤ ਜਾਮਵਾਲ ਦੀ ਇਸ ਫ਼ਿਲਮ ਨੂੰ 6 ਸਤੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਫ਼ਿਲਮ ਦੇ ਟੀਜਰ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। ਅਦਿਤਿਆ ਦੱਤ ਦੇ ਨਿਰਦੇਸ਼ਨ ਵਿੱਚ ਬਣ ਰਹੀ ਫ਼ਿਲਮ ਐਕਸ਼ਨ ਥ੍ਰਿਲਰ ਕਮਾਂਡੋ ਦੀ ਤੀਜੀ ਫ਼ਿਲਮ ਹੈ।  

 

 

ਇਸ ਤੋਂ ਪਹਿਲਾਂ ਕਮਾਂਡੋ ਅਤੇ ਕਮਾਂਡੋ 2 ਰਿਲੀਜ਼ ਹੋ ਚੁੱਕੀਆਂ ਹਨ। ਕਮਾਂਡੋ 3 ਵਿੱਚ ਵਿਦੁਤ ਜਾਮਵਾਲ ਤੋਂ ਇਲਾਵਾ ਅਦਾ ਸ਼ਰਮਾ, ਅੰਗਿਰਾ ਧਰ ਅਤੇ ਗੁਲਸ਼ਨ ਦੇਵੈਯਾ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਹਨ।

 

ਦੱਸਣਯੋਗ ਹੈ ਕਿ ਮਾਰਚ ਵਿੱਚ ਵਿਦੁਤ ਜਾਮਵਾਲ ਦੀ ਫ਼ਿਲਮ ਜੰਗਲੀ ਰਿਲੀਜ਼ ਹੋਈ ਸੀ। ਇਸ ਫ਼ਿਲਮ ਵਿੱਚ ਵਿਦੁਤ ਦਾ ਐਕਸ਼ਨ ਵੇਖਣ ਨੂੰ ਮਿਲਿਆ ਸੀ। ਫ਼ਿਲਮ ਭਾਵੇਂ ਕਿ ਜ਼ਿਆਦਾ ਕਮਾਈ ਨਾ ਸਕੀ ਸੀ ਪਰ ਵਿਦੁਤ ਦੀ ਐਕਟਿੰਗ ਕਾਫੀ ਪਸੰਦ ਕੀਤੀ ਗਈ।  

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Actor Vidyut Jamwal acquitted by Metropolitan Magistrate Court in 2007 assault case