ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਇਸ ਅਦਾਕਾਰਾ ਨੇ ਲਗਾਇਆ ਆਲੋਕ ਨਾਥ `ਤੇ ਸਰੀਰਕ ਸ਼ੋਸ਼ਣ ਦਾ ਦੋਸ਼

1 / 5ਹੁਣ ਇਸ ਅਦਾਕਾਰਾ ਨੇ ਲਗਾਇਆ ਆਲੋਕ ਨਾਥ `ਤੇ ਸਰੀਰਕ ਸ਼ੋਸ਼ਣ ਦਾ ਦੋਸ਼

2 / 5ਹੁਣ ਇਸ ਅਦਾਕਾਰਾ ਨੇ ਲਗਾਇਆ ਆਲੋਕ ਨਾਥ `ਤੇ ਸਰੀਰਕ ਸ਼ੋਸ਼ਣ ਦਾ ਦੋਸ਼

3 / 5ਹੁਣ ਇਸ ਅਦਾਕਾਰਾ ਨੇ ਲਗਾਇਆ ਆਲੋਕ ਨਾਥ `ਤੇ ਸਰੀਰਕ ਸ਼ੋਸ਼ਣ ਦਾ ਦੋਸ਼

4 / 5ਹੁਣ ਇਸ ਅਦਾਕਾਰਾ ਨੇ ਲਗਾਇਆ ਆਲੋਕ ਨਾਥ `ਤੇ ਸਰੀਰਕ ਸ਼ੋਸ਼ਣ ਦਾ ਦੋਸ਼

5 / 5ਹੁਣ ਇਸ ਅਦਾਕਾਰਾ ਨੇ ਲਗਾਇਆ ਆਲੋਕ ਨਾਥ `ਤੇ ਸਰੀਰਕ ਸ਼ੋਸ਼ਣ ਦਾ ਦੋਸ਼

PreviousNext

`ਸੰਸਕਾਰੀ ਬਾਬੂ` ਜੀ ਵਜੋਂ ਪਛਾਣ ਰੱਖਣ ਵਾਲੇ ਆਲੋਕ ਨਾਥ `ਤੇ ਪ੍ਰੋਡਿਊਸਰ ਵਿਨਿਤਾ ਨੰਦਾ ਨੇ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਲਾਇਆ ਹੈ। ਇਸ ਤੋਂ ਬਾਅਦ ਹੁਣ ਇੱਕ ਹੋਰ ਅਦਾਕਾਰਾ ਨੇ ਆਲੋਕ ਨਾਥ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।

 

ਅਦਾਕਾਰਾ ਸੰਧਿਆ ਮ੍ਰਿਦੁਲ ਨੇ ਵੀ ਵਿਨਿਤਾ ਦਾ ਸਮਰਥਨ ਕਰਦਿਆਂ ਆਲੋਕ ਨਾਥ `ਤੇ ਗੰਭੀਰ ਦੋਸ਼ ਲਗਾਏ ਹਨ। ਉਸ ਨੇ ਟਵੀਟ ਚ ਲਿਖਿਆ ਕਿ ਕਿਵੇਂ ਆਲੋਕ ਨਾਥ ਨੇ ਉਸ ਨੂੰ ਤੰਗ ਕੀਤਾ ਸੀ।

 

ਆਪਣੇ ਟਵੀਟ `ਚ ਅਦਾਕਾਰਾ ਸੰਧਿਆ ਮ੍ਰਿਦੁਲ ਨੇ ਲਿਖਿਆ, ‘ਮੈਂ ਜ਼ੀ ਲਈ ਇਕ ਟੈਲੀਫਿਲਮ ਸ਼ੂਟਿੰਗ ਕਰ ਰਹੀ ਸੀ ਜਿਸ `ਚ ਮੈਂ ਮੁੱਖ ਅਦਾਕਾਰਾ ਸੀ। ਰੀਮਾ ਲਾਗੂ ਅਤੇ ਆਲੋਕ ਨਾਥ ਇਸ `ਚ ਮੇਰੇ ਆਨਸਕ੍ਰੀਨ ਮਾਤਾ-ਪਿਤਾ ਦੇ ਕਿਰਦਾਰ `ਚ ਸਨ। ਇਸ ਦੌਰਾਨ ਮੈਂ ਬੇਹੱਦ ਖੁਸ਼ ਸੀ ਕਿਉਂਕਿ ਮੈਂ ‘ਬਾਬੂ ਜੀ’ ਨਾਲ ਕੰਮ ਕਰ ਰਹੀ ਸੀ। ਸ਼ੂਟਿੰਗ ਦੌਰਾਨ ਆਲੋਕ ਨਾਥ ਮੇਰੇ ਨਾਲ ਖੁੱਲ੍ਹ ਕੇ ਮੇਰੇ ਕੰਮ ਦੀ ਸ਼ਲਾਘਾ ਕਰਦੇ ਸਨ। ਉਹ ਮੈਨੂੰ ਭਗਵਾਨ ਦੀ ਬੇਟੀ ਕਹਿ ਕੇ ਬੁਲਾਉਂਦੇ ਸਨ ਪਰ ਇਕ ਦਿਨ ਸ਼ੂਟਿੰਗ ਥੋੜ੍ਹੀ ਛੇਤੀ ਖਤਮ ਹੋ ਗਈ ਜਿਸ ਤੋ ਬਾਅਦ ਸਭ ਲੋਕ ਡਿਨਰ ਕਰਨ ਗਏ।

 

 

 

 

ਇਸ ਦੌਰਾਨ ਆਲੋਕ ਨਾਥ ਨੇ ਸ਼ਰਾਬ ਪੀ ਲਈ ਤੇ ਵਾਰ-ਵਾਰ ਮੇਰੇ ਕੋਲ ਬੈਠਣ ਦੀ ਜਿ਼ੱਦ ਕਰਨ ਲੱਗੇ। ਜਿਸ ਸਮੇਂ ਇਹ ਸਭ ਹੋ ਰਿਹਾ ਸੀ ਮੇਰੀ ਇਕ ਸਾਥਣ ਅਦਾਕਾਰਾ ਨੇ ਮੌਕੇ ਨੂੰ ਸੰਭਾਲਿਆ ਤੇ ਮੈਨੂੰ ਇਸ ਸਥਿਤੀ `ਚੋਂ ਬਾਹਰ ਕੱਢਿਆ। ਅਸੀਂ ਬਿਨਾਂ ਡਿਨਰ ਕੀਤੇ ਉੱਥੋਂ ਨਿਕਲੇ। ਇਸ ਤੋਂ ਬਾਅਦ ਉਹ ਇਕ ਦਿਨ ਮੇਰੇ ਕਮਰੇ `ਚ ਆਏ ਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਮੈਂ ਕਿਸੇ ਤਰ੍ਹਾਂ ਉਨ੍ਹਾਂ ਨੂੰ ਆਪਣੇ ਕਮਰੇ `ਚੋਂ ਬਾਹਰ ਕੱਢਿਆ ਪਰ ਉਹ ਹਰੇਕ ਰਾਤ ਮੈਨੂੰ ਫੋਨ ਕਰਦੇ ਸਨ। ਮੈਂ ਇੰਨਾ ਜ਼ਿਆਦਾ ਡਰ ਗਈ ਸੀ ਕਿ ਮੈਂ ਆਪਣੇ ਹੇਅਰ ਸਟਾਈਲਿਸਟ ਨੂੰ ਪੱਕੇ ਤੌਰ `ਤੇ ਆਪਣੇ ਕਮਰੇ `ਚ ਸ਼ਿਫਟ ਕਰਵਾ ਲਿਆ। ਉਹ ਡਰ ਭਰੀਆਂ ਰਾਤਾਂ ਮੈਂ ਕਦੇ ਨਹੀਂ ਭੁੱਲ ਸਕਦੀ`।

 

ਸੰਧਿਆ ਅੱਗੇ ਕਹਿੰਦੀ ਹੈ ਕਿ ਆਲੋਕ ਨਾਥ ਨੇ ਇਕ ਦਿਨ ਉਸ ਕੋਲੋਂ ਮੁਆਫੀ ਮੰਗੀ ਤੇ ਕਿਹਾ ਕਿ ਉਹ ਸ਼ਰਾਬੀ ਹੈ ਜਿਸ ਕਾਰਨ ਉਸਦਾ ਪਰਿਵਾਰ ਟੁੱਟ ਗਿਆ ਪਰ ਉਹ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਗੇ।

 

ਉਨ੍ਹਾਂ ਕਿਹਾ ਜਿਸ ਸਮੇਂ ਇਹ ਸਭ ਹੋਇਆ ਉਸ ਸਮੇਂ ਨਾ ਸੋਸ਼ਲ ਮੀਡੀਆ ਸੀ ਅਤੇ ਨਾ ਹੀ ਅਜਿਹੇ ਮਾਮਲਿਆਂ ਨੂੰ ਲੈ ਕੇ ਸੁਣਵਾਈ ਹੁੰਦੀ ਸੀ।

 

ਆਪਣੇ ਦੁਆਰਾ ਲਗਾਏ ਦੋਸ਼ਾਂ ਮਗਰੋਂ ਸੰਧਿਆ ਅੱਗੇ ਨੇ ਕਿਹਾ ਕਿ ਉਹ ਵਿਨਿਤਾ ਨੰਦਾ ਦੇ ਨਾਲ ਹੈ।

 

ਸੰਧਿਆ ਮ੍ਰਿਦੁਲ ਨੇ ਕਿਹਾ ਕਿ ਉਸ ਨਾਲ ਜੋ ਕੁਝ ਵੀ ਹੋਇਆ, ਉਸ ਲਈ ਤਾਂ ਉਸ ਨੇ ਆਲੋਕ ਨਾਥ ਨੂੰ ਮੁਆਫ ਕਰ ਦਿੱਤਾ ਪਰ ਜੋ ਕੁਝ ਆਲੋਕ ਨਾਥ ਨੇ ਵਿਨਿਤਾ ਨੰਦਾ ਨਾਲ ਕੀਤਾ, ਉਸ ਲਈ ਉਹ ਕਦੇ ਮੁਆਫ ਨਹੀਂ ਕਰੇਗੀ। ਸੰਧਿਆ ਨੇ ਕਿਹਾ ਕਿ ਉਹ ਜਿਹੜੇ ਹਲਾਤਾਂ `ਚੋਂ ਲੰਘੀ ਹੈ ਉਸ ਦੀ ਤੁਲਨਾ ਵਿਨਿਤਾ ਨੰਦਾ ਦੀ ਘਟਨਾ ਨਾਲ ਨਹੀਂ ਹੋ ਸਕਦੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:actress accused of physical abuse at the alleged Alok Nath