ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਕਾਰਾ ਕਸ਼ਮੀਰਾ ਸ਼ਾਹ ਦਾ ਇੰਸਟਾਗ੍ਰਾਮ ਅਕਾਊਂਟ ਹੈਕ

ਸੋਸ਼ਲ ਮੀਡੀਆ 'ਚ ਅੱਜਕਲ ਲੋਕਾਂ ਦੀ ਮੌਜੂਦਗੀ ਜਿੱਥੇ ਇੱਕ ਪਾਸੇ ਵਧੀ ਹੈ, ਉੱਥੇ ਹੀ ਦੂਜੇ ਪਾਸੇ ਆਪਣੇ ਅਕਾਊਂਟ ਨੂੰ ਸੁਰੱਖਿਅਤ ਰੱਖਣ ਦੀ ਜਿੰਮੇਵਾਰੀ ਵੀ ਵੱਧ ਗਈ ਹੈ। ਕਈ ਵਾਰ ਅਜਿਹਾ ਵੇਖਣ ਨੂੰ ਮਿਲਿਆ ਹੈ ਕਿ ਵੱਡੇ ਸੈਲੀਬ੍ਰਿਟੀਜ਼ ਦੇ ਅਕਾਊਂਟ ਹੈਕ ਹੋ ਜਾਂਦੇ ਹਨ। ਅਜਿਹਾ ਹੀ ਇੱਕ ਵਾਰ ਫਿਰ ਵੇਖਣ ਨੂੰ ਮਿਲਿਆ ਹੈ।
 

ਟੀਵੀ ਕਲਾਕਾਰ ਕਸ਼ਮੀਰਾ ਸ਼ਾਹ ਦਾ ਇੰਸਟਾਗ੍ਰਾਮ ਅਕਾਊਂਟ ਹਾਲ ਹੀ 'ਚ ਹੈਕ ਹੋ ਗਿਆ ਸੀ, ਜਿਸ ਤੋਂ ਬਾਅਦ ਅਕਾਦਾਕਾ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਰਿਪੋਰਟਾਂ ਦੇ ਅਨੁਸਾਰ ਕਸ਼ਮੀਰਾ ਸ਼ਾਹ ਦੇ ਅਕਾਊਂਟ ਨੂੰ kardelentoprak_ ਨਾਂ ਦੀ ਇੱਕ ਲੜਕੀ ਨੇ ਹੈਕ ਕੀਤਾ ਸੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹ ਖਬਰ ਤੇਜ਼ੀ ਨਾਲ ਫੈਲ ਗਈ ਕਿ ਕਸ਼ਮੀਰਾ ਸ਼ਾਹ ਦਾ ਅਕਾਊਂਟ ਹੈਕ ਹੋ ਗਿਆ ਹੈ। ਕਸ਼ਮੀਰਾ ਸ਼ਾਹ ਦਾ ਅਕਾਊਂਟ ਵੈਰੀਫਾਈਡ ਹੈ। ਇਸ ਦੇ ਬਾਵਜੂਦ ਉਨ੍ਹਾਂ ਦੇ ਅਕਾਊਂਟ ਦਾ ਹੈਕ ਹੋਣਾ ਕਾਫੀ ਹੈਰਾਨ ਕਰਨ ਵਾਲੀ ਗੱਲ ਹੈ।
 

 
 
 
 
 
 
 
 
 
 
 
 
 

#marne bhi do YAROON

A post shared by Krushna Abhishek (@krushna30) on

 

ਦੱਸ ਦਈਏ ਕਿ ਜਿਵੇਂ ਹੀ ਕਸ਼ਮੀਰਾ ਸ਼ਾਹ ਨੂੰ ਇਸ ਬਾਰੇ ਪਤਾ ਲੱਗਿਆ ਉਨ੍ਹਾਂ ਆਪਣਾ ਅਕਾਊਂਟ ਸਹੀ ਕਰਵਾਇਆ। ਅਕਾਊਂਟ ਠੀਕ ਹੁੰਦੇ ਹੀ ਕਸ਼ਮੀਰਾ ਨੇ ਇੱਕ ਬੈਸਟ ਫਰੈਂਡ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ। ਕਸ਼ਮੀਰਾ ਨੇ ਕੈਪਸ਼ਨ 'ਚ ਲਿਖਿਆ, "ਮੇਰੀ ਸੱਭ ਤੋਂ ਮਨਪਸੰਦ ਅੰਸ਼ੂ ਨਾਲ।" ਤਸਵੀਰ ਵਿੱਚ ਕਸ਼ਮੀਰਾ ਆਪਣੀ ਦੋਸਤ ਦੇ ਨਾਲ ਹੈ ਅਤੇ ਮੁਸਕਰਾਉਂਦੀ ਵਿਖਾਈ ਦੇ ਰਹੀ ਹੈ।
 

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਸੈਲਿਬ੍ਰਿਟੀ ਦਾ ਅਕਾਊਂਟ ਹੈਕ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਇਹ ਵੇਖਿਆ ਗਿਆ ਹੈ ਕਿ ਅਚਾਨਕ ਮਸ਼ਹੂਰ ਹਸਤੀਆਂ ਦੇ ਅਕਾਊਂਟ ਹੈਕ ਹੋਏ ਹਨਅਤੇ ਇਸ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸਾਲ 2019 'ਚ ਅਦਾਕਾਰਾ ਕਿਆਰਾ ਅਡਵਾਨੀ ਅਤੇ ਅਮ੍ਰਿਤਾ ਰਾਓ ਦਾ ਸੋਸ਼ਲ ਮੀਡੀਆ ਅਕਾਉਂਟ ਵੀ ਹੈਕ ਹੋ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Actress kashmera shah hacked instagram account