ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੇ ਇਸ ਪ੍ਰੇਮੀ ਨਾਲ ਕੀਤਾ ਮੰਗਣਾ

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਅਤੇ ਅਮਰੀਕੀ ਸਿੰਗਰ ਨਿਕ ਜੋਨਸ ਕਾਫੀ ਲੰਬੇ ਸਮੇਂ ਤੋਂ ਆਪਣੇ ਰਿਸ਼ਤੇ ਕਾਰਨ ਸੁਰਖੀਆਂ ਚ ਬਣੇ ਹੋਏ ਹਨ। ਪਰ ਅਮਰੀਕੀ ਮੀਡੀਆ ਤੋਂ ਮਿਲ ਰਹੀ ਖ਼ਬਰ ਮੁਤਾਬਕ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਦੋ ਮਹੀਨਿਆਂ ਦੀਆਂ ਮੁਲਾਕਾਤਾਂ ਮਗਰੋਂ ਇੱਕ ਦੂਜੇ ਨਾਲ ਮੰਗਣਾ ਕਰ ਲਿਆ ਹੈ।

 

 

ਵੈਬਸਾਈਟ ਪੀਪਲ ਡਾਟ ਕਾਮ ਨੇ ਇੱਕ ਸੂਤਰ ਦੇ ਹਵਾਲੇ ਤੋਂ ਕਿਹਾ ਕਿ ਦੋਹਾਂ ਨੇ 18 ਜੁਲਾਈ ਨੂੰ ਪ੍ਰਿਯੰਕਾ ਦੇ 36ਵੇਂ ਜਨਮ ਦਿਨ ਤੇ ਲੰਡਨ ਚ ਮੰਗਣਾ ਕਰ ਲਿਆ ਸੀ। 

 

 
 
 
ਸੂਤਰਾਂ ਮੁਤਾਬਕ ਜੋਨਸ ਨੇ ਨਿਊਯਾਰਕ ਸ਼ਹਿਰ ਦੇ ਟਿਫਨੀ ਸਟੋਰ ਤੋਂ ਮੰਗਣੇ ਲਈ ਮੁੰਦਰੀ ਖਰੀਦੀ ਸੀ। ਸੂਤਰਾਂ ਮੁਤਾਬਕ ਦੋਨਾ ਬਹੁਤ ਖ਼ੁਸ਼ ਹਨ। 

 

 

ਦੱਸ ਦੇਈਏ ਕਿ ਬਾਲੀਵੁੱਡ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਸ਼ੁੱਕਰਵਾਰ ਨੂੰ ਪ੍ਰਿਯੰਕਾ ਦੇ ਫਿ਼ਲਮ ਭਾਰਤ ਤੋਂ ਬਾਹਰ ਹੋਣ ਦਾ ਐਲਾਨ ਕੀਤਾ।

 

 

ਲੋਕਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਦੋਵੇਂ ਵਿਆਹ ਕਰਨ ਦੀਆਂ ਤਿਆਰੀਆਂ ਚ ਰੁੱਝੇ ਹਨ ਤਾਂ ਹੀ ਪ੍ਰਿਯੰਕਾ ਨੇ ਫਿ਼ਲਮ ਛੱਡੀ ਹੈ।   

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Actress Priyanka Chopra wants to be with her lover