ਮੁੰਬਈ ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਆਮ ਲੋਕਾਂ ਦੇ ਨਾਲ ਹੀ ਬਾਲੀਵੁੱਡ ਸਿਤਾਰਿਆਂ ਨੂੰ ਵੀ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹ ਹੈ। ਲਗਾਤਾਰ ਮੀਂਹ ਪੈਣ ਕਾਰਨ ਮੁੰਬਈ ਏਅਰਪੋਰਟ ਚ ਪਾਣੀ ਭਰ ਗਿਆ ਹੈ ਤੇ ਹਵਾਈ ਯਾਤਰਾਵਾਂ ਵੀ ਪ੍ਰਭਾਵਿਤ ਹੋ ਗਈਆਂ ਹਨ।
ਇਸ ਵਿਚਾਲੇ ਫ਼ਿਲਮ ਦੇ ਦੇ ਪਿਆਰ ਦੇ ਚ ਅਜੇ ਦੇਵਗਨ ਦੀ ਹੀਰੋਈਨ ਰਹੀ ਅਦਾਕਾਰਾ ਰਕੁਲ ਪ੍ਰੀਤ ਮੁੰਬਈ ਦੇ ਮੀਂਹ ਚ ਫਸ ਗਈ ਹਨ। ਰਕੁਲ ਤੋਂ ਇਲਾਵਾ ਅਦਾਕਾਰਾ ਸੋਨਮ ਕਪੂਰ ਵੀ ਹਵਾਈ ਯਾਤਰਾਵਾਂ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਹੈ। ਦੋਨਾਂ ਨੇ ਆਪੋ ਆਪਣੀਆਂ ਚਿੰਤਾਵਾਂ ਦਾ ਜ਼ਿਕਰ ਟਵਿੱਟਰ ’ਤੇ ਸਾਂਝਾ ਕਰਦਿਆਂ ਦਸਿਆ।
ਰਕੁਲ ਨੇ ਟਵੀਟ ਕਰਦਿਆਂ ਲਿਖਿਆ, ਕੱਲ ਰਾਤ ਤੋਂ ਕੋਈ ਵੀ ਫ਼ਲਾਈਟ ਟੇਕ ਆਫ਼ ਨਹੀਂ ਹੋ ਪਾ ਰਹੀਆਂ ਹਨ, ਮੈਂ ਮੁੰਬਈ ਏਅਰਪੋਰਟ ’ਤੇ ਫੱਸ ਗਈ ਹਾਂ। ਇਸ ਤੋਂ ਇਲਾਵਾ ਸੋਨਮ ਕਪੂਰ ਨੇ ਟਵੀਟ ਕਰਦਿਆਂ ਲਿਖਿਆ, ਕੀ ਕੋਈ ਦੱਸ ਸਕਦਾ ਹੈ ਕਿ ਏਅਰਪੋਰਟ ਸ਼ੁਰੂ ਹੈ...। ਰਕੁਲ ਪ੍ਰੀਤ ਨੇ ਸੋਨਮ ਦੇ ਇਸ ਸਵਾਲ ਦਾ ਜਵਾਬ ਦਿੱਤਾ ਤੇ ਦਸਿਆ ਕਿ ਉਹ ਮੁੰਬਈ ਦੇ ਮੀਂਹ ਚ ਫਸ ਗਈ ਹਨ।
ਦੱਸਣਯੋਗ ਹੈ ਕਿ ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ 24 ਘੰਟਿਆਂ ਲਈ ਮੁੰਬਈ ਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਹੈ। ਮੁੰਬਈ ਪੁਲਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ ਜ਼ਰੂਰ ਪਤਾ ਕਰ ਲੈਣ।
No flights have taken off since last night .. m stuck at the airport
— Rakul Preet Singh (@Rakulpreet) July 2, 2019
Can anyone tell me if the airport is open? @mybmc @MumbaiPolice @BOMairport
— Sonam K Ahuja (@sonamakapoor) July 2, 2019
.