ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਕਾਰਾ ਸਨਾ ਸਈਦ ਦੇ ਪਿਤਾ ਦਾ ਦੇਹਾਂਤ, ਨਹੀਂ ਕਰ ਸਕੀ ਅੰਤਮ ਦਰਸ਼ਨ

ਸ਼ਾਹਰੁਖ ਖ਼ਾਨ ਦੀ ਫ਼ਿਲਮ 'ਕੁਛ ਕੁਛ ਹੋਤਾ ਹੈ' ਵਿੱਚ ਬੇਟੀ ਅੰਜਲੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸਨਾ ਸਈਦ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਦਰਅਸਲ, ਜਨਤਾ ਕਰਫਿਊ ਮਤਲਬ 22 ਮਾਰਚ ਨੂੰ ਸਨਾ ਦੇ ਪਿਤਾ ਅਬਦੁਲ ਅਹਿਦ ਸਈਦ ਦਾ ਦੇਹਾਂਤ ਹੋ ਗਈ ਸੀ। ਉਹ ਲੰਮੇ ਸਮੇਂ ਤੋਂ ਬਿਮਾਰ ਸਨ। ਸਨਾ ਲਾਸ ਏਂਜਲਸ 'ਚ ਕੰਮ ਦੇ ਸਿਲਸਿਲੇ 'ਚ ਗਈ ਹੋਈ ਸੀ ਪਰ ਉਹ ਲੌਕਡਾਊਨ ਕਾਰਨ ਉੱਥੇ ਫਸ ਗਈ। ਉਹ ਆਪਣੇ ਪਿਤਾ ਦੇ ਅੰਤਮ ਦਰਸ਼ਨ 'ਚ ਵੀ ਸ਼ਾਮਿਲ ਨਾ ਹੋ ਸਕੀ।
 

ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਕਰਦਿਆਂ ਸਨਾ ਸਈਦ ਨੇ ਕਿਹਾ ਕਿ ਮੇਰੇ ਪਿਤਾ ਲੰਮੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੂੰ ਸ਼ੂਗਰ ਦੀ ਸਮੱਸਿਆ ਵੀ ਸੀ। ਉਨ੍ਹਾਂ ਦੇ ਬਹੁਤ ਸਾਰੇ ਅੰਗ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਸਨ। ਮੈਂ ਲਾਸ ਏਂਜਲਸ 'ਚ ਸੀ। ਜਦੋਂ ਮੈਨੂੰ ਸਵੇਰੇ 7 ਵਜੇ ਦੇ ਕਰੀਬ ਇਹ ਖ਼ਬਰ ਮਿਲੀ ਤਾਂ ਮੈਂ ਘਰ ਵਾਪਸ ਆਉਣਾ ਚਾਹੁੰਦੀ ਸੀ, ਪਰ ਲੌਕਡਾਊਨ ਕਾਰਨ ਮੈਂ ਉਨ੍ਹਾਂ ਦੇ ਅੰਤਮ ਦਰਸ਼ਨ ਲਈ ਭਾਰਤ ਨਾ ਪਹੁੰਚ ਸਕੀ। ਜਿਨ੍ਹਾਂ ਹਾਲਾਤਾਂ ਵਿੱਚ ਮੈਂ ਉਨ੍ਹਾਂ ਨੂੰ ਗੁਆਇਆ ਹੈ ਉਹ ਕਾਫ਼ੀ ਦੁਖਦਾਈ ਰਿਹਾ ਹੈ। ਮੈਂ ਦਿਲ ਤੋਂ ਜਾਣਦੀ ਹਾਂ ਕਿ ਉਹ ਦਰਦ 'ਚ ਸਨ ਅਤੇ ਹੁਣ ਉਹ ਯਕੀਨੀ ਤੌਰ 'ਤੇ ਇਕ ਬਿਹਤਰ ਥਾਂ 'ਤੇ ਹਨ।
 

 

ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਪਰਿਵਾਰ ਨੇ ਘੱਟ ਲੋਕਾਂ ਦੇ ਨਾਲ ਸਸਕਾਰ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਬਾਰੇ ਸਨਾ ਸਈਦ ਨੇ ਕਿਹਾ ਕਿ ਮੇਰੇ ਪਰਿਵਾਰ ਨੇ ਉਸੇ ਦਿਨ ਅੰਤਮ ਸੰਸਕਾਰ ਕਰਨ ਦਾ ਫ਼ੈਸਲਾ ਕੀਤਾ, ਕਿਉਂਕਿ ਸਾਡੇ ਕੋਲ ਸਿਰਫ਼ ਤਿੰਨ ਘੰਟੇ ਸਨ। ਰਸਤੇ 'ਚ ਉਨ੍ਹਾਂ ਨੂੰ ਜਾਂਚ ਕਰਨ ਲਈ ਪੁਲਿਸ ਦੁਆਰਾ ਰੋਕਿਆ ਗਿਆ, ਪਰ ਮੌਤ ਦੇ ਸਰਟੀਫ਼ਿਕੇਟ ਨੂੰ ਵੇਖਦਿਆਂ ਹੀ ਉਨ੍ਹਾਂ ਨੂੰ ਜਾਣ ਦੀ ਮਨਜੂਰੀ ਦੇ ਦਿੱਤੀ ਗਈ। ਹਾਲਾਂਕਿ, ਮੈਂ ਉਥੇ ਮੌਜੂਦ ਨਹੀਂ ਸੀ ਪਰ ਮੇਰੀ ਭੈਣ ਮੈਨੂੰ ਮੈਸੇਜ਼ ਰਾਹੀਂ ਇਸ ਬਾਰੇ ਜਾਣਕਾਰੀ ਦੇ ਰਹੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Actress Sana Saeed Father Died didnt Attend Funeral because of Corona Lockdown