ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਕਾਰਾ ਸ਼ਰਲਿਨ ਚੋਪੜਾ ਨੇ ਘਰ ‘ਚ ਕੀਤੀ ਕਸਰਤ, VIDEO ਵਾਇਰਲ

ਬਾਲੀਵੁੱਡ ਅਦਾਕਾਰ ਕੋਰੋਨਾ ਵਾਇਰਸ ਕਾਰਨ ਘਰ ਰਹਿਣ ਲਈ ਮਜਬੂਰ ਹਨ। ਸ਼ਾਪਿੰਗ-ਮਾਲਸ, ਥਿਏਟਰਾਂ ਤੋਂ ਲੈ ਕੇ ਜਿਮ ਤਕ ਬੰਦ ਕਰ ਦਿੱਤੇ ਗਏ ਹਨ। ਅਜਿਹੀ ਹਾਲਤ ਚ ਸਿਤਾਰਿਆਂ ਨੂੰ ਘਰ ਵਿੱਚ ਕਸਰਤ ਕਰਨੀ ਪੈ ਰਹੀ ਹੈ। ਅਦਾਕਾਰ ਲਗਾਤਾਰ ਕਸਰਤ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਹੇ ਹਨ। ਇਸ ਦੌਰਾਨ ਬੋਲਡ ਅਦਾਕਾਰਾ ਅਤੇ ਸੋਸ਼ਲ ਮੀਡੀਆ ਸਨਸਨੀ ਸ਼ਰਲਿਨ ਚੋਪੜਾ ਨੇ ਵੀ ਆਪਣੇ ਵਰਕਆਊਟ ਦਾ ਵੀਡੀਓ ਪੋਸਟ ਕੀਤਾ ਹੈ। ਲੋਕ ਉਨ੍ਹਾਂ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।

 

ਵੀਡੀਓ ਚ ਸ਼ਰਲਿਨ ਚੋਪੜਾ ਪੁਸ਼ਅਪਸ ਮਾਰਦੀ ਦਿਖਾਈ ਦੇ ਰਹੀ ਹੈ। ਵੀਡਿਓ ਨੂੰ ਵੇਖ ਕੇ ਇਹ ਸਾਫ ਦਰਸਾਉਂਦਾ ਹੈ ਕਿ ਉਹ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਪਸੰਦ ਕਰਦੇ ਹਨ। ਅਜਿਹੀ ਸਥਿਤੀ ਚ ਜਿੰਮ ਬੰਦ ਹੋਣ ਦੇ ਬਾਵਜੂਦ ਉਨ੍ਹਾਂ ਦਾ ਕਸਰਤ ਦੀ ਸਮਾਂ ਪ੍ਰਭਾਵਤ ਨਹੀਂ ਹੋਇਆ ਹੈ। ਸ਼ਰਲਿਨ ਦੀ ਲੁੱਕ ਦੀ ਗੱਲ ਕਰੀਏ ਤਾਂ ਉਹ ਬਲੈਕ ਕਲਰ ਦੇ ਪਹਿਰਾਵੇ 'ਚ ਨਜ਼ਰ ਆ ਰਹੀ ਹੈ। ਸ਼ਰਲਿਨ ਦੇ ਪ੍ਰਸ਼ੰਸਕ ਉਨ੍ਹਾਂ ਦੀ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ 3 ਲੱਖ 81 ਹਜ਼ਾਰ ਵਾਰ ਦੇਖਿਆ ਜਾ ਚੁੱਕਾ ਹੈ।

 

ਦੱਸ ਦਈਏ ਕਿ ਸ਼ਰਲਿਨ ਨੇ ਦੱਖਣੀ ਫਿਲਮ ਇੰਡਸਟਰੀ ਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਟਾਈਮਪਾਸ, ਸਮਥਿੰਗ ਸਪੈਸ਼ਲ, ਨਾਟੀ ਬੁਆਏ, ਗੇਮ ਅਤੇ ਰਕੀਬ ਵਰਗੀਆਂ ਫਿਲਮਾਂ ਵਿਚ ਕੰਮ ਕੀਤਾ ਹੈ। ਉਹ ਕਈ ਫਿਲਮਾਂ 'ਚ ਸਹਿ-ਅਦਾਕਾਰਾ ਵਾਲੀਆਂ ਭੂਮਿਕਾਵਾਂ 'ਚ ਵੀ ਨਜ਼ਰ ਆਈ ਹਨ।

 

ਨਿਰਦੇਸ਼ਕ ਰੁਪੇਸ਼ ਪੌਲ ਦੀ ਅੰਗਰੇਜ਼ੀ ਫਿਲਮ ਕਾਮਸੂਤਰ 3ਡੀ ਚ ਕੰਮ ਕਰਕੇ ਸ਼ਰਲਿਨ ਨੇ ਬਹੁਤ ਸੁਰਖੀਆਂ ਪਾਈਆਂ ਸਨ। ਫਿਲਮ ਨੂੰ 66ਵੇਂ ਕਾਂਸ ਫਿਲਮ ਫੈਸਟੀਵਲ ਚ ਵੀ ਪ੍ਰਦਰਸ਼ਤ ਕੀਤਾ ਗਿਆ ਸੀ। ਦੱਸ ਦੇਈਏ ਕਿ ਸ਼ਰਲਿਨ ਚੋਪੜਾ ਹਿੰਦੀ ਫਿਲਮ ਇੰਡਸਟਰੀ ਦੀ ਇਕਲੌਤੀ ਅਦਾਕਾਰਾ ਹਨ, ਜਿਸ ਨੇ ਪਲੇਅਬੁਆਏ ਮੈਗਜ਼ੀਨ ਲਈ ਨਿਊਡ ਫੋਟੋਸ਼ੂਟ ਕਰਵਾਇਆ ਸੀ।

 

 

 

 
 
 
 
 
 
 
 
 
 
 
 
 
 
 

A post shared by Sherlyn Chopra (@sherlynchopra) on

.

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Actress Sherlyn Chopra did a workout at home viral video