ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੁਲਾਸਾ- ਸੋਨਾਲੀ ਬੇਂਦਰੇ ਨੂੰ ਇਸ ਕਰਕੇ ਹੋਇਆ ਕੈਂਸਰ

 ਸੋਨਾਲੀ ਬੇਂਦਰੇ

ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਨੇ ਟਵਿੱਟਰ ਅਕਾਉਂਟ ਰਾਹੀਂ ਖੁਲਾਸਾ ਕੀਤਾ ਸੀ ਕਿ ਉਸ ਨੂੰ ਹਾਈ ਗ੍ਰੇਡ ਕੈਂਸਰ ਹੈ। ਇਲਾਜ ਲਈ ਉਹ ਨਿਊਯਾਰਕ ਰਵਾਨਾ ਹੋ ਗਈ ਹੈ।  ਸੋਨਾਲੀ ਨੇ ਦੱਸਿਆ  ਕਿ ਉਸ ਦਾ ਕੈਂਸਰ ਆਖਰੀ ਪੜਾਅ 'ਤੇ ਹੈ। ਪਰ ਉਹ ਅਜੇ ਵੀ ਬਚ ਸਕਦੀ ਹੈ। ਇਸ ਖ਼ਬਰ ਦੇ ਬਾਅਦ, ਬਾਲੀਵੁੱਡ ਕਲਾਕਾਰ ਅਤੇ ਪ੍ਰਸ਼ੰਸਕਾਂ ਵੀ ਸੋਨਾਲੀ ਦੀ ਛੇਤੀ ਰਿਕਵਰੀ ਲਈ ਅਰਦਾਸ ਕਰ ਰਹੇ ਹਨ। ਭਾਰਤ ਤੋਂ ਦੂਰ  ਅਮਰੀਕਾ 'ਚ ਸੋਨਾਲੀ ਦਾ ਇਲਾਜ ਕੀਤਾ ਜਾ ਰਿਹਾ ਹੈ। ਰਿਪੋਰਟਾਂ ਨੇ ਖੁਲਾਸਾ ਕੀਤਾ ਹੈ ਕਿ ਸੋਨਾਲੀ ਦੀ ਲਾਪਰਵਾਹੀ ਕਾਰਨ ਉਨ੍ਹਾਂ ਨੂੰ ਕੈਂਸਰ ਹੋਇਆ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਸੋਨਾਲੀ ਨੂੰ ਪਹਿਲਾ ਵੀ ਦਰਦ ਹੁੰਦਾ ਸੀ ਜਿਸਨੂੰ ਉਸਨੇ ਨਜ਼ਰਅੰਦਾਜ਼ ਕੀਤਾ। ਪਰ ਜੇ ਪਹਿਲਾ ਪਤਾ ਲੱਗ ਜਾਂਦਾ ਤਾਂ ਉਸਦਾ ਇਲਾਜ ਛੇਤੀ ਹੋ ਸਕਦਾ ਸੀ।

 

ਅਦਾਕਾਰਾ ਸੋਨਾਲੀ ਬੇਂਦਰੇ ਲੰਬੇ ਸਮੇਂ ਤੋਂ ਦਰਦ ਤੋਂ ਪੀੜਤ ਸੀ। ਪਰ ਉਹ ਸਭ ਅਣਗੌਲਿਆਂ ਕਰ ਰਹੀ ਸੀ। ਜਦੋਂ ਉਸ ਦੀ ਬੀਮਾਰੀ ਖਤਰਨਾਕ ਪੜਾਅ 'ਤੇ ਪਹੁੰਚੀ,  ਉਦੋਂ ਜਾ ਕੇ ਉਸ ਨੇ ਟੈਸਟ ਕਰਵਾਇਆ। ਜਿਸ ਵਿਚ ਉਸ ਨੂੰ ਕੈਂਸਰ ਹੋਣ ਦੀ ਖ਼ਬਰ ਮਿਲੀ। ਸਿਰਫ ਇਹ ਹੀ ਨਹੀਂ, ਇਸ ਸਮੇਂ ਦੌਰਾਨ ਉਸ ਦਾ ਕੈਂਸਰ ਬਹੁਤ ਖ਼ਤਰਨਾਕ ਪੜਾਅ ਤੱਕ ਪਹੁੰਚ ਗਿਆ ਹੈ।

 

ਜੇ ਸਮੇਂ 'ਤੇ ਟੈਸਟ ਕੀਤੇ ਜਾਂਦੇ ਤਾਂ ਸ਼ਾਇਦ ਉਨ੍ਹਾਂ ਦੀ ਬਿਮਾਰੀ ਬਹੁਤ ਛੇਤੀ ਪਤਾ ਲੱਗ ਜਾਣੀ ਸੀ ਅਤੇ ਇਲਾਜ ਦੌਰਾਨ ਉਨ੍ਹਾਂ ਨੂੰ ਦੁੱਖ ਨਾ ਪਹੁੰਚਦਾ। ਹੁਣ ਚੰਗੀ ਗੱਲ ਇਹ ਹੈ ਕਿ ਅਜੇ ਵੀ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਹੈ।

sonali bendre

ਸੋਨਾਲੀ ਦੇ ਕੈਂਸਰ ਦੀ ਖ਼ਬਰ ਦੇ ਬਾਅਦ ਅਕਸ਼ੈ ਕੁਮਾਰ ਨਿਊਯਾਰਕ ਵਿਚ ਉਨ੍ਹਾਂ ਨੂੰ ਮਿਲਣ ਗਏ। ਅਕਸ਼ੇ ਅਮਰੀਕਾ ਵਿਚ ਆਪਣੇ ਪਰਿਵਾਰ ਨਾਲ ਛੁੱਟੀ ਦਾ ਮਜ਼ਾ ਲੈ ਰਹੇ ਸਨ। ਪਰ ਜਿਵੇਂ ਹੀ ਸੋਨਾਲੀ ਦੇ ਕੈਂਸਰ ਦੀ ਖ਼ਬਰ ਮਿਲੀ, ਅਕਸ਼ੈ ਨੇ ਨਿਊਯਾਰਕ ਜਾਣ ਲਈ ਸਮਾਂ ਕੱਢਿਆ।

sonali bendre

ਸੋਨਾਲੀ ਦੇ ਘਰ ਵੀ ਹਾਲੇ ਵੀ ਬਾਲੀਵੁੱਡ ਸਿਤਾਰਿਆਂ ਦਾ ਆਉਣਾ ਜਾਰੀ ਹੈ।

akshay kumar and sonali bendre

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:actress sonali bendre cancer reports says her careless behaviour is the main reason of high grade cancer