ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਕਾਰਾ ਸੁਰਵੀਨ ਚਾਵਲਾ ਹੋਈ ਗਰਭਵਤੀ, ਇੰਸਟਾਗ੍ਰਾਮ ’ਤੇ ਕੀਤਾ ਖੁਲਾਸਾ

1 / 7ਅਦਾਕਾਰਾ ਸੁਰਵੀਨ ਚਾਵਲਾ ਹੋਈ ਗਰਭਵਤੀ, ਇੰਸਟਾਗ੍ਰਾਮ ’ਤੇ ਕੀਤਾ ਖੁਲਾਸਾ

2 / 7ਅਦਾਕਾਰਾ ਸੁਰਵੀਨ ਚਾਵਲਾ ਹੋਈ ਗਰਭਵਤੀ, ਇੰਸਟਾਗ੍ਰਾਮ ’ਤੇ ਕੀਤਾ ਖੁਲਾਸਾ

3 / 7ਅਦਾਕਾਰਾ ਸੁਰਵੀਨ ਚਾਵਲਾ ਹੋਈ ਗਰਭਵਤੀ, ਇੰਸਟਾਗ੍ਰਾਮ ’ਤੇ ਕੀਤਾ ਖੁਲਾਸਾ

4 / 7ਅਦਾਕਾਰਾ ਸੁਰਵੀਨ ਚਾਵਲਾ ਹੋਈ ਗਰਭਵਤੀ, ਇੰਸਟਾਗ੍ਰਾਮ ’ਤੇ ਕੀਤਾ ਖੁਲਾਸਾ

5 / 7ਅਦਾਕਾਰਾ ਸੁਰਵੀਨ ਚਾਵਲਾ ਹੋਈ ਗਰਭਵਤੀ, ਇੰਸਟਾਗ੍ਰਾਮ ’ਤੇ ਕੀਤਾ ਖੁਲਾਸਾ

6 / 7ਅਦਾਕਾਰਾ ਸੁਰਵੀਨ ਚਾਵਲਾ ਹੋਈ ਗਰਭਵਤੀ, ਇੰਸਟਾਗ੍ਰਾਮ ’ਤੇ ਕੀਤਾ ਖੁਲਾਸਾ

7 / 7ਅਦਾਕਾਰਾ ਸੁਰਵੀਨ ਚਾਵਲਾ ਹੋਈ ਗਰਭਵਤੀ, ਇੰਸਟਾਗ੍ਰਾਮ ’ਤੇ ਕੀਤਾ ਖੁਲਾਸਾ

PreviousNext

ਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਨੇ ਕੁਝ ਮਹੀਨਿਆਂ ਪਹਿਲਾਂ ਆਪਣੇ ਵਿਆਹੁਤਾ ਹੋਣ ਦੀ ਖ਼ਬਰ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਉਨ੍ਹਾਂ ਨੇ ਇੱਕ ਹੋਰ ਵੱਡਾ ਖੁਲਾਸਾਾ ਕੀਤਾ ਹੈ। ਸੁਰਵੀਨ ਨੇ ਕਿਹਾ ਕਿ ਉਹ ਪ੍ਰੈਗਨੈਂਟ ਹਨ ਅਤੇ ਆਪਣੇ ਪਹਿਲੇ ਬੱਚੇ ਦੇ ਜਨਮ ਦੀ ਉਡੀਕ ਕਰ ਰਹੀ ਹਨ।

 

ਆਪਣੀ ਪ੍ਰੈਗਨੈਨਸੀ ਦਾ ਖੁਲਾਸਾ ਕਰਦਿਆਂ 34 ਸਾਲਾਂ ਸੁਰਵੀਨ ਨੇ ਵੀਰਵਾਰ ਨੂੰ ਇੰਸਟਾਗ੍ਰਾਮ ਤੇ ਇੱਕ ਫ਼ੋਟੋ ਸ਼ੇਅਰ ਕਰਦਿਆਂ ਲਿਖਿਆ, ਜਿ਼ੰਦਗੀ ਚ ਜਦੋਂ ਜੋ ਹੁੰਦਾ ਹੈ, ਉਹ ਉਦੋਂ ਵਾਪਰਦਾ ਹੈ। ਹੁਣ ਇਹ ਪਲ ਚ ਹੋ ਰਿਹਾ ਹੈ। ਸਾਡੇ ਖੁਸ਼ਹਾਲ ਜੀਵਨ ਚ ਹੁਣ ਹੋਰ ਵੀ ਖੁਸ਼ੀਆਂ ਆਉਣ ਵਾਲੀਆਂ ਹਨ।

 

 

 

 

ਸੁਰਵੀਨ ਨੇ ਅੱਗੇ ਲਿਖਿਆ, ਹਾਂ ਹੁਣ ਚਮਤਕਾਰ ਹੋਣ ਵਾਲਾ ਹੈ। ਇਸ ਚਮਤਕਾਰ ਨੂੰ ਜੀਵਨ ਕਹਿੰਦੇ ਹਨ। ਮੇਰੇ ਅੰਦਰ ਨਵੀਂ ਜਿ਼ੰਦਗੀ ਪਲ ਰਹੀ ਹੈ।

 

ਇਸ ਸੰਦੇਸ਼ ਦੇ ਨਾਲ ਹੀ ਸੁਰਵੀਨ ਚਾਵਲਾ ਨੇ ਜਿਹੜੀ ਫ਼ੋਟੋ ਸ਼ੇਅਰ ਕੀਤੀ ਹੈ ਉਸ ਵਿਚ ਉਨ੍ਹਾਂ ਨੇ ਆਪਣੀ ਅਤੇ ਪਤੀ ਦੀ ਫ਼ੋਟੋ ਸਾਹਮਣੇ ਛੋਟੇ ਜਵਾਕ ਦੀਆਂ ਜੁੱਤੀਆਂ ਰੱਖੀਆਂ ਹਨ। ਸੁਰਵੀਨ ਦੀ ਇਸ ਪੋਸਟ ਤੇ ਲੋਕ ਵੱਖੋ ਵੱਖਰੇ ਢੰਗ ਨਾਲ ਮੁਬਾਰਕਾਂ ਦੇ ਰਹੇ ਹਨ।

 

ਦੱਸਣਯੋਗ ਹੈ ਕਿ ਕੁਝ ਸਮੇਂ ਪਹਿਲਾਂ ਆਪਣੇ ਪਤੀ ਨੂੰ ਲੈ ਕੇ ਸੁਰਵੀਨ ਨੇ ਕਿਹਾ ਸੀ ਕਿ ਵਿਆਹ ਮਗਰੋਂ ਉਨ੍ਹਾਂ ਦੀ ਜਿ਼ੰਦਗੀ ਬਦਲੀ ਨਹੀਂ ਬਲਕਿ ਹੋਰ ਸੋਹਣੀ ਹੋ ਗਈ ਹੈ। ਇੱਕ ਇੰਟਰਵਿਊ ਚ ਉਨ੍ਹਾਂ ਨੇ ਦੱਸਿਆ ਸੀ ਕਿ ਹੁਣ ਮੈਨੂੰ ਉਹ ਵਿਅਕਤੀ ਮਿਲ ਗਿਆ ਹੈ ਜਿਸ ਨਾਲ ਮੈਂ ਬਿਲਕੁਲ ਚੰਗਾ ਅਤੇ ਆਪਣਾਪਨ ਮਹਿਸੂਸ ਕਰਦੀ ਹਾਂ ਅਤੇ ਜਿਸ ਨਾਲ ਮੈਂ ਪੂਰੀ ਜਿ਼ੰਦਗੀ ਗੁਜ਼ਾਰਨੀ ਚਾਹੁੰਦੀ ਹਾਂ ਤਾਂ ਫਿਰ ਮੈਂ ਵਿਆਹ ਕਰਨ ਚ ਦੇਰੀ ਕਿਉਂ ਕਰਾਂ।

 

 

 

 

 

   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Actress Surveen Chawla pregnant revealed on Instagram