ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੇਂਗੂ ਨਾਲ ਪੀੜਤ ਧਰਮਿੰਦਰ ਨੇ ਆਪਣੀ ਸਿਹਤ ਬਾਰੇ ਦਿੱਤੀ ਇਹ ਜਾਣਕਾਰੀ

ਡੇਂਗੂ ਨਾਲ ਪੀੜਤ ਦਿਗਜ਼ ਅਦਾਕਾਰ ਧਮਿੰਦਰ ਨੇ ਸ਼ੁੱਕਰਵਾਰ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਕਿ ਉਹ ਹੁਣ ਤੰਦਰੁਸਤ ਹਨ। 83 ਸਾਲਾ ਅਭਿਨੇਤਾ ਨੂੰ ਪਿਛਲੇ ਹਫ਼ਤੇ ਖਾਰ ਉਪਨਗਰ ਦੇ ਹਿੰਦੂਜਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।


ਆਪਣੀ ਸਿਹਤ ਬਾਰੇ ਤਾਜ਼ਾ ਜਾਣਕਾਰੀ ਦਿੰਦੇ ਹੋਏ ਧਰਮਿੰਦਰ ਨੇ ਇੰਸਟਾਗ੍ਰਾਮ 'ਤੇ ਆਪਣੀ ਫ਼ੋਟੋ ਸਾਂਝੀ ਕਰਦਿਆਂ ਲਿਖਿਆ, ' ਦੋਸਤੋ, ਲਖਨਊ ਗਿਆ ਸੀ। ਅਚਾਨਕ, ਡੇਂਗੂ ਨਾਮ ਦੀ ਸ਼ਰਮਨਾਕ ਬਿਮਾਰੀ ਨੇ ਆ ਘੇਰਿਆ...ਹੁਣ ਥੋੜਾ ਆਰਾਮ ਹੈ।'

 

ਉਨ੍ਹਾਂ ਕਿਹਾ ਕਿ ਮੈਂ ਤੁਹਾਡੇ ਸਾਰੇ ਪਿਆਰੇ ਮਿੱਤਰਾਂ ਦੀਆਂ ਇੱਛਾਵਾਂ ਨਾਲ ਚੰਗੀ ਤਰ੍ਹਾਂ ਤੰਦਰੁਸਤ ਹਾਂ।

 

 

 

 

 

ਤੁਹਾਨੂੰ ਦੱਸ ਦੇਈਏ ਕਿ ਧਰਮਿੰਦਰ ਦੀ ਆਖ਼ਰੀ ਫ਼ਿਲਮ 'ਯਮਲਾ ਪਗਲਾ ਦਿਵਾਨਾ ਫਿਰ ਸੇ' ਸੀ ਅਤੇ ਫ਼ਿਲਮ 'ਚ ਉਨ੍ਹਾਂ ਨਾਲ ਸੰਨੀ ਅਤੇ ਬੌਬੀ ਦਿਓਲ ਵੀ ਸਨ। ਬਾਲੀਵੁੱਡ 'ਚ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਨੂੰ ਲਾਂਚ ਕਰਨ ਲਈ ਧਰਮਿੰਦਰ ਨੇ 'ਪਲ ਪਲ ਦਿਲ ਕੇ ਪਾਸ' ਨਾਮ ਦੀ ਇੱਕ ਫ਼ਿਲਮ ਵੀ ਬਣਾਈ ਜਿਸ ਨੂੰ ਦਰਸ਼ਕਾਂ ਦਾ ਮਿਸ਼ਰਤ ਹੁੰਗਾਰਾ ਮਿਲਿਆ।

 

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After being diagnosed with dengue Dharmendra gives health update