ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਵਾਦਪੂਰਨ ਵੀਡੀਓ: ਰੈਪਰ ਹਾਰਡ ਕੌਰ ਦਾ ਟਵਿੱਟਰ ਅਕਾਊਂਟ ਹੋਇਆ ਬੰਦ 

 

ਗਾਇਕਾ ਅਤੇ ਰੈਪਰ ਹਾਰਡ ਕੌਰ ਨੂੰ 'ਖ਼ਾਲਿਸਤਾਨ' ਦਾ ਸਮਰੱਥਨ ਕਰਨਾ ਭਾਰੀ ਪੈ ਗਿਆ ਹੈ।  ਖ਼ਬਰਾਂ ਅਨੁਸਾਰ ਰੈਪਰ ਹਾਰਡ ਕੌਰ ਦੀ ਵਿਵਾਦਤ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ। 

 

ਦਰਅਸਲ, ਅਕਸਰ ਵਿਵਾਦਾਂ ਵਿੱਚ ਰਹਿਣ ਵਾਲੀ ਰੈਪਰ ਹਾਰਡ ਕੌਰ ਨੇ ਇਕ ਵਾਰ ਫਿਰ ਭਾਰਤ ਬਾਰੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦਿਆਂ ਖ਼ਾਲਿਸਤਾਨ ਦਾ ਸਮਰੱਥਨ ਕੀਤਾ ਹੈ। ਰੈਪਰ ਹਾਰਡ ਕੌਰ ਖ਼ਾਲਿਸਤਾਨ ਸਮਰੱਥਕਾਂ ਦੇ ਨਾਲ ਇੱਕ ਵੀਡੀਓ ਜਾਰੀ ਕਰਦਿਆਂ 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਨਾਹਰੇ ਲਗਾਉਂਦੀ ਨਜ਼ਰ ਆ ਰਹੀ ਹੈ।

 

ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆਈ ਹਾਰਡ ਕੌਰ ਦੀ ਇਹ ਵੀਡੀਓ 2.20 ਮਿੰਟ ਦੀ ਕਲਿੱਪ ਹੈ। ਜਿਸ ਵਿੱਚ ਉਹ ਇੱਕ ਬੱਸ ਦੇ ਸਾਹਮਣੇ ਅਸ਼ਲੀਲ ਹਰਕਤਾਂ ਕਰਦੀ ਵੀ ਦਿਖਾਈ ਦੇ ਰਹੀ ਹੈ। 

 

ਸੋਸ਼ਲ ਮੀਡੀਆ ਯੂਜਰਜ਼ ਹਾਰਡ ਕੌਰ ਦੀ ਇਸ ਵੀਡੀਓ ਨੂੰ ਵੇਖ ਕੇ ਸਖ਼ਤ ਆਲੋਚਨਾ ਕਰ ਰਹੇ ਹਨ। ਇੰਡੀਆ ਟੂਡੇ ਦੀ ਰਿਪੋਰਟ ਅਨੁਸਾਰ, ਵੀਡੀਓ ਸਾਹਮਣੇ ਆਉਣ ਤੋਂ ਬਾਅਦ ਰੈਪਰ ਹਾਰਡ ਕੌਰ ਦਾ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ।

 

 

ਸੋਸ਼ਲ ਮੀਡੀਆ 'ਤੇ ਹਾਰਡ ਕੌਰ ਦੀਆਂ ਇਨ੍ਹਾਂ ਵਿਡੀਓਜ਼ ਦੇ ਸਾਹਮਣੇ ਆਉਣ ਤੋਂ ਬਾਅਦ, ਲੋਕ ਇਸ ਗਾਇਕਾ ਨੂੰ ਬਾਲੀਵੁੱਡ ਅਤੇ ਦੇਸ਼ ਵਿੱਚ ਬੈਨ ਕਰਨ ਅਤੇ ਉਸ ਵਿਰੁਧ ਕਾਰਵਾਈ ਕਰਨ ਦੀ ਮੰਗ ਕਰਦੇ ਵੇਖੇ ਗਏ। 

 

ਇਕ ਯੂਜਰ ਨੇ ਲਿਖਿਆ ਕਿ ਹਾਰਡ ਕੌਰ ਸ਼ਰਮ ਕਰੋ।  ਇਸ ਦੇ ਨਾਲ ਹੀ ਇਕ ਹੋਰ ਯੂਜਰ ਨੇ ਲਿਖਿਆ ਹੈ ਕਿ ਸਾਡੀਆਂ ਸਿੱਖਾਂ ਦੀ ਮ੍ਰਿਤਕ ਦੇਹ 'ਤੇ ਖ਼ਾਲਿਸਤਾਨ ਬਣੇਗਾ ਹਾਰਡ ਕੌਰ। ਉਥੇ, ਕੁਝ ਉਪਭੋਗਤਾ ਕੌਰ ਨੂੰ ਦੇਸ਼ ਤੋਂ ਬਾਹਰ ਰਹਿਣ ਦੀ ਸਲਾਹ ਦੇ ਰਹੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:after Hard Kaur controversial statement and video her account Twitter suspended