ਬਾਲੀਵੁੱਡ ਦੀ ਨਵੀਂ ਵਿਆਹੀ ਜੋੜੀ ਦੀਪਿਕਾ–ਰਣਵੀਰ ਦੀਆਂ ਆਏ ਦਿਨ ਹੀ ਖ਼ਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਅਦਕਾਰਾ ਦੀਪਿਕਾ ਨੇ ਆਪਣੇ ਪਤੀ ਅਦਾਕਾਰ ਰਣਵੀਰ ਸਿੰਘ ਨਾਲ ਇੱਕ ਫ਼ਿਲਮ ਚ ਕੰਮ ਕਰਨ ਤੋਂ ਨਾਂਹ ਕਰ ਦਿੱਤੀ ਹੈ। ਹਾਲਾਂਕਿ ਡਾਇਰੈਕਟਰ ਕਬੀਰ ਖ਼ਾਨ ਦੀ ਇਸ ਫ਼ਿਲਮ ‘83’ ਚ ਦੋਵੇਂ ਨਜ਼ਰ ਵੀ ਆ ਸਕਦੇ ਹਨ।
ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਫ਼ਿਲਮ ਫ਼ਿਲਮ ‘83’ ਭਾਰਤੀ ਕ੍ਰਿਕਟ ਟੀਮ ਦੁਆਰਾ ਸਾਲ 1983 ਚ ਜਿੱਤੇ ਗਏ ਕ੍ਰਿਕਟ ਵਿਸ਼ਵ ਕੱਪ ਤੇ ਆਧਾਰਤ ਹੈ। ਜਿਸ ਵਿਚ ਰਣਵੀਰ ਸਿੰਘ ਮਸ਼ਹੂਰ ਕ੍ਰਿਕਟਰ ਕਪਿਲ ਦੇਵ ਦਾ ਕਿਰਦਾਰ ਅਦਾ ਕਰਨਗੇ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ
https://www.facebook.com/hindustantimespunjabi/
ਖ਼ਾਸ ਗੱਲ ਇਹ ਹੈ ਕਿ ਇਸੇ ਫ਼ਿਲਮ ਚ ਦੀਪਿਕਾ ਨੂੰ ਕਪਿਲ ਦੇਵ ਦੇ ਕਿਰਦਾਰ ਚ ਰਣਬੀਰ ਸਿੰਘ ਦੀ ਪਤਨੀ ਦਾ ਰੋਲ ਕਰਨ ਦਾ ਆਫ਼ਰ ਦਿੱਤਾ ਗਿਆ ਹੈ ਜਿਸ ਨੂੰ ਦੀਪਿਕਾ ਨੇ ਨਾਮ ਮਾਤਰ ਰੋਲ ਹੋਣ ਕਾਰਨ ਨਾਂਹ ਕਰ ਦਿੱਤੀ ਹੈ।
ਡੈਕੱਲ ਕ੍ਰਾਨੀਕਲ ਦੀ ਰਿਪੋਰਟ ਮੁਤਾਬਕ ਫ਼ਿਲਮ ‘83’ ਦੀ ਕਹਾਣੀ ਕਪਿਲ ਦੇਵ ਅਤੇ ਕ੍ਰਿਕਟ ਵਿਸ਼ਵ ਕੱਪ ਨੇੜੇ ਤੇੜੇ ਘੁੰਮਦੀ ਨਜ਼ਰ ਆਉਂਦੀ ਹੈ। ਦੀਪਿਕਾ ਨੂੰ ਆਫਰ ਹੋਏ ਇਸ ਰੋਲ ਦੀ ਲੰਬਾਈ ਬੇਹੱਦ ਘੱਟ ਹੈ। ਇਸੇ ਲਈ ਦੀਪਿਕਾ ਨੇ ਇਹ ਫ਼ਿਲਮ ‘83’ ਚ ਕੰਮ ਕਰਨ ਤੋਂ ਨਾਂਹ ਕਰ ਦਿੱਤੀ ਹੈ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ
ਦੀਪਿਕਾ ਨਹੀਂ ਚਾਹੁੰਦੀ ਕਿ ਉਹ ਕਿਸੇ ਵੀ ਫ਼ਿਲਮ ਨੂੰ ਸਿਫਰ ਇਸ ਲਈ ਸਾਈਨ ਕਰੇ ਕਿਉਂਕਿ ਉਸ ਵਿਚ ਰਣਵੀਰ ਸਿੰਘ ਹੈ। ਦੀਪਿਕਾ ਜਾਣਦੀ ਹਨ ਕਿ ਦਰਸ਼ਕ ਉਨ੍ਹਾਂ ਦੀ ਅਤੇ ਰਣਵੀਰ ਦੀ ਜੋੜੀ ਨੂੰ ਦੇਖਣ ਲਈ ਹੀ ਫ਼ਿਲਮ ਦੀ ਟਿਕਟ ਖਰੀਦਣਗੇ ਤੇ ਜੇਕਰ ਫ਼ਿਲਮ ਉਨ੍ਹਾਂ ਮੁਤਾਬਕ ਨਾ ਰਹੀ ਤਾਂ ਦਰਸ਼ਕਾਂ ਕਾਫੀ ਨਿਰਾਸ਼ ਵੀ ਹੋਣਗੇ।
ਦੀਪਿਕਾ ਤੇ ਰਣਵੀਰ ਨੇ ਪਹਿਲਾਂ ਕਾਫੀ ਹਿੱਟ ਫ਼ਿਲਮਾਂ ਦਿੱਤੀਆਂ ਹਨ, ਬਾਰੀਰਾਓ ਮਸਤਾਨੀ, ਰਾਮਲੀਲਾ ਵਰਗੀਆਂ ਹਿੱਟ ਫ਼ਿਲਮਾਂ ਚ ਦੋਨਾਂ ਦੇ ਕਿਰਦਾਰ ਬਰਾਬਰ ਸਨ ਸ਼ਾਇਦ ਇਸੇ ਲਈ ਦਰਸ਼ਕਾਂ ਨੇ ਦੋਨਾਂ ਦੀ ਜੋੜੀ ਨੂੰ ਪਸੰਦ ਵੀ ਕੀਤਾ ਸੀ।
ਦੀਪਿਕਾ ਅੱਜ ਕੱਲ੍ਹ ਫ਼ਿਲਮ ‘ਛਪਾਕ’ ਦੀ ਸ਼ੂਟਿੰਗ ਚ ਰੁੱਝੀ ਹਨ। ਜਿਸ ਵਿਚ ਉਹ ਇਕ ਤੇਜ਼ਾਬ ਦੇ ਹਮਲੇ ਨਾਲ ਪੀੜਤ ਲੜਕੀ ਦਾ ਕਿਰਦਾਰ ਅਦਾ ਕਰ ਰਹੀ ਹਨ। ਇਹ ਵੀ ਪਤਾ ਲੱਗਿਆ ਹੈ ਕਿ ਦੀਪਿਕਾ ਇਸ ਫ਼ਿਲਮ ਤੋਂ ਬਾਅਦ ਇਕ ਸੁਪਰਹੀਰੋ ਫ਼ਿਲਮ ਵੀ ਕਰਨ ਜਾ ਰਹੀ ਹਨ। ਜਿਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਦੀਪਿਕ ਆਪਣੇ ਕੰਮ ਚ ਕਿੰਨੀ ਰੁੱਝੀ ਹਨ।
/