ਬੀਤੇ ਕੱਲ੍ਹ ਇਹ ਖ਼ਬਰ ਆ ਰਹੀ ਸੀ ਕਿ ਭਾਰਤੀ ਕ੍ਰਿਕਟ ਟੀਮ ਕੋਚ ਰਵੀ ਸ਼ਾਸਤਰੀ ਅਤੇ ਅਭਿਨੇਤਰੀ ਨਿਮਰਤ ਕੌਰ ਪਿਛਲੇ ਦੋ ਸਾਲਾਂ ਤੋਂ ਇਕ-ਦੂਜੇ ਨੂੰ ਚੋਰੀ-ਚੋਰੀ ਡੇਟ ਕਰ ਰਹੇ ਹਨ। ਇਸ ਖ਼ਬਰ ਦੇ ਵਾਇਰਲ ਹੋ ਜਾਣ ਤੋਂ ਬਾਅਦ ਨਿਮਰਤ ਕੌਰ ਨੇ ਟਵਿੱਟਰ ਰਾਹੀਂ ਇਸ ਖਬਰ ਦਾ ਖੰਡਣ ਕੀਤਾ। ਨਿਮਰਤ ਕੌਰ ਦੇ ਟਵੀਟ ਤੋਂ ਬਾਅਦ ਰਵੀ ਨੇ ਇਨ੍ਹਾਂ ਰਿਪੋਰਟਾਂ 'ਤੇ ਚੁੱਪੀ ਤੋੜੀ ਹੈ ਅਤੇ ਇਸ ਮੁੱਦੇ ਉੱਤੇ ਬਿਆਨ ਦਿੱਤਾ ਹੈ।
ਇਹ ਰਿਪੋਰਟ ਗੋਹੇ ਵਰਗੀ ...
ਇਕ ਅੰਗਰੇਜ਼ੀ ਅਖ਼ਬਾਰ ਨੂੰ ਦਿੱਤੇ ਇਕ ਇੰਟਰਵਿਊ ਵਿਚ ਰਵੀ ਨੇ ਕਿਹਾ ਕਿ ਅਜਿਹੀ ਖ਼ਬਰ ਗਾਂ ਦੇ ਗੋਹੇ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਇਹ ਸਭ ਬਕਵਾਸ ਹੈ। ਮੇਰੇ ਅਤੇ ਨਿਮਰਤ ਵਿਚਕਾਰ ਕੋਈ ਕੁਝ ਨਹੀਂ ਹੈ।
20 ਸਾਲ ਦੀ ਛੋਟੀ ਅਭਿਨੇਤਰੀ ਨਾਲ ਡੇਟਿੰਗ ...
ਖ਼ਬਰ ਅਨੁਸਾਰ ਇਹ ਕਿਹਾ ਜਾ ਰਿਹਾ ਸੀ ਕਿ ਰਵੀ ਸ਼ਾਸਤਰੀ ਆਪਣੇ ਤੋਂ 20 ਸਾਲ ਛੋਟੀ ਨਿਮਰਤ ਕੌਰ ਨੂੰ ਡੇਟ ਕਰ ਰਹੇ ਹਨ। ਇਸ ਖਬਰ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਉਹ ਦੋ ਸਾਲ ਤੋਂ ਇੱਕ-ਦੂਜੇ ਨਾਲ ਡੇਟਿੰਗ ਕਰ ਰਹੇ ਸਨ, ਪਰ ਕਿਸੇ ਕਾਰਨ ਕਰਕੇ ਉਨ੍ਹਾਂ ਦੇ ਰਿਸ਼ਤੇ ਦਾ ਖੁਲਾਸਾ ਨਹੀਂ ਹੋਇਆ। ਉਨ੍ਹਾਂ ਦੀ ਪਹਿਲੀ ਮੀਟਿੰਗ 2015 ਵਿੱਚ ਹੋਈ ਸੀ। ਦੋਵਾਂ ਦੀ ਮੀਟਿੰਗ ਹੀ ਪਿਆਰ ਦੀ ਕਹਾਣੀ ਵਿੱਚ ਬਦਲ ਗਈ।
ਇਸੇ ਕਰਕੇ ਅਫਵਾਹ ਸ਼ੁਰੂ ਹੋਈ ...
ਨਿਮਰਤ ਅਤੇ ਸ਼ਾਸਤਰੀ ਸਾਲ 2015 ਵਿੱਚ ਇੱਕ ਲਗਜ਼ਰੀ ਕਾਰ ਦੀ ਲਾਂਚ ਦੇ ਮੌਕੇ ਮਿਲੇ ਸਨ। ਦੋਵੇਂ ਇੱਕ ਹੀ ਬ੍ਰਾਂਡ ਨੂੰ ਪ੍ਰਮੋਟ ਕਰਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਇਹ ਅਫਵਾਹਾਂ ਸਾਹਮਣੇ ਆਈਆਂ।
ਤਲਾਕਸ਼ੁਦਾ ਹਨ ਰਵੀ...
ਰਵੀ ਸ਼ਾਸਤਰੀ ਤਲਾਕਸ਼ੁਦਾ ਹਨ। ਰਵੀ ਦਾ ਵਿਆਹ 1990 ਵਿਚ ਰਿਤੂ ਸਿੰਘ ਨਾਲ ਹੋਇਆ ਸੀ ਪਰ ਵਿਆਹ ਦੇ 22 ਸਾਲ ਬਾਅਦ ਦੋਵਾਂ ਦਾ 2012 ਵਿਚ ਤਲਾਕ ਹੋ ਗਿਆ ਸੀ। ਰਵੀ ਸ਼ਾਸਤਰੀ ਦੇ ਇੱਕ ਬੇਟੀ ਵੀ ਹੈ। ਨਿਮਰਤ ਕੌਰ ਅਜੇ ਕੁਆਰੀ ਹੈ।