ਅਗਲੀ ਕਹਾਣੀ

ਰਾਘਵ ਲਾਰੇਸ਼ ਦੇ 'Laxmmi Bomb' ਤੋਂ ਵੱਖ ਹੋਣ ਤੋਂ ਬਾਅਦ ਹੁਣ ਅਕਸ਼ੈ ਲੈਣਗੇ ਵੱਡਾ ਫ਼ੈਸਲਾ 

ਅਕਸ਼ੈ ਕੁਮਾਰ ਦੀ ਫ਼ਿਲਮ 'Laxmmi Bomb'  ਦਾ ਪੋਸਟਰ ਸਾਹਮਣੇ ਆਉਂਦੇ ਹੀ ਵਿਵਾਦਾਂ ਵਿਚ ਫਸ ਗਿਆ ਹੈ। ਹਾਲਾਂਕਿ, ਅਕਸ਼ੈ ਕੁਮਾਰ ਇਸ ਫ਼ਿਲਮ ਤੋਂ ਆਪਣੀ ਦਿੱਖ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਹੋ ਵਾਹੀ ਲੁੱਟ ਰਹੇ ਹਨ ਪਰ ਇਸ ਫ਼ਿਲਮ ਦੇ ਨਿਰਦੇਸ਼ਕ ਰਾਘਵ ਲਾਰੈਂਸ ਅਕਸੈ ਦੀ ਤਾਰੀਫ਼ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ। ਨਿਰਦੇਸ਼ਕ ਰਾਘਵ ਇੰਨੇ ਨਰਾਜ਼ ਹੋਏ ਕਿ ਉਨ੍ਹਾਂ ਨੇ ਫ਼ਿਲਮ ਦਾ ਡਾਇਰੈਕਸ਼ਨ ਕਰਨ ਤੋਂ ਨਾਂਹ ਕਰ ਦਿੱਤੀ ਹੈ।

 

 

 

 

ਡਾਇਰੈਕਟਰ ਰਾਘਵ ਨੇ ਆਪਣੇ ਫ਼ੈਸਲੇ ਬਾਰੇ ਸੋਸ਼ਲ ਮੀਡੀਆ 'ਤੇ ਇਕ ਵਿਸ਼ੇਸ਼ ਨੋਟ ਲਿਖਿਆ ਹੈ ਅਤੇ ਫ਼ਿਲਮ ਛੱਡਣ ਦਾ ਕਾਰਨ ਦੱਸਿਆ ਹੈ। 

 

 

 

ਆਪਣੇ ਪੋਸਟ ਵਿੱਚ ਰਾਘਵ ਨੇ ਪ੍ਰਗਟਾਵਾ ਕੀਤਾ ਹੈ ਕਿ ਉਨ੍ਹਾਂ ਨੂੰ ਬਿਨਾਂ ਦੱਸੇ ਫ਼ਿਲਮ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ। ਇਸ ਬਾਰੇ ਉਨ੍ਹਾਂ ਨਾਲ ਕੋਈ ਚਰਚਾ ਨਹੀਂ ਕੀਤੀ ਗਈ। ਇਸ ਲਈ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਹੈ। 

 

ਡਾਇਰੈਕਟਰ ਦੇ ਇਸ ਹੈਰਾਨ ਕਰਨ ਵਾਲੇ ਫ਼ੈਸਲੇ ਨਾਲ ਨਾ ਸਿਰਫ਼ ਪ੍ਰਸ਼ੰਸਕ ਹੈਰਾਨ ਹਨ ਬਲਕਿ ਬਾਲੀਵੁੱਡ ਅਦਾਕਾਰ ਵੀ ਹੈਰਾਨ ਹਨ। ਹੁਣ ਇਸ ਫ਼ਿਲਮ ਨੂੰ ਲੈ ਕੇ ਇੱਕ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਇਸ ਫ਼ਿਲਮ ਦੇ ਨਿਰਮਾਤਾਵਾਂ ਨੇ ਫ਼ਿਲਮ ਨੂੰ ਲੈ ਕੇ ਇਕ ਨਵਾਂ ਫ਼ੈਸਲਾ ਲਿਆ ਹੈ।  

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:after raghava lawrence quits laxmmi bomb makers decide to rope in new director for akshay kumar film